ਰੋਜਰ ਫੈਡਰਰ ਦੀ ਰਿਟਾਇਰਮੈਂਟ 'ਤੇ ਹੰਸਲ ਮਹਿਤਾ ਨੇ ਲਗਾਈ ਅਰਬਾਜ਼ ਖਾਨ ਦੀ ਫੋਟੋ ਤੇ ਨਾਲ ਲਿਖਿਆ ਵਿਦਾਈ ਸੰਦੇਸ਼

written by Lajwinder kaur | September 16, 2022

Hansal Mehta shares Arbaaz Khan's photo: ਟੈਨਿਸ ਸਟਾਰ ਰੋਜਰ ਫੈਡਰਰ ਦੇ ਸੰਨਿਆਸ 'ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਸੰਦੇਸ਼ ਪੋਸਟ ਕੀਤੇ ਹਨ। ਇਸ ਦੌਰਾਨ ਫਿਲਮਕਾਰ ਹੰਸਲ ਮਹਿਤਾ ਦਾ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਉਨ੍ਹਾਂ ਨੇ ਰੋਜਰ ਫੈਡਰਰ ਦੀ ਜਗ੍ਹਾ ਅਰਬਾਜ਼ ਖਾਨ ਦੀ ਤਸਵੀਰ ਲਗਾਈ ਹੈ। ਲੋਕ ਉਸ ਦੀ ਪੋਸਟ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਉਸ ਨੇ ਹੈਸ਼ਟੈਗ 'ਚ ਰੋਜਰ ਫੈਡਰਰ ਦਾ ਨਾਂ ਲਿਆ ਹੈ, ਫਿਰ ਵੀ ਕੁਝ ਲੋਕਾਂ ਨੇ ਅਰਬਾਜ਼ ਨਾਲ ਕੀ ਹੋਇਆ ਇਸ 'ਤੇ ਟਿੱਪਣੀ ਕੀਤੀ ਹੈ।

ਹੋਰ ਪੜ੍ਹੋ : ਟੈਨਿਸ ਕਿੰਗ ‘Roger Federer’ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ‘Laver Cup’ ‘ਚ ਖੇਡਣਗੇ ਆਖਰੀ ਮੈਚ

Roger Federer announces retirement Image Source: Twitter

ਰੋਜਰ ਫੈਡਰਰ ਨੇ ਵੀਰਵਾਰ ਨੂੰ ਸੰਨਿਆਸ ਲੈ ਲਿਆ, ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹਨ। ਇਸ ਦੌਰਾਨ ਦੁਨੀਆ ਭਰ ਦੇ ਲੋਕ ਸੋਸ਼ਲ ਮੀਡੀਆ 'ਤੇ ਇਸ ਮਹਾਨ ਖਿਡਾਰੀ ਲਈ ਪੋਸਟ ਪਾ ਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ, ਲਾਰਾ ਦੱਤਾ ਸਮੇਤ ਕਈ ਲੋਕਾਂ ਨੇ ਰੋਜਰ ਲਈ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਸ ਦੌਰਾਨ ਹੰਸਲ ਮਹਿਤਾ ਦੇ ਟਵੀਟ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਹੰਸਲ ਮਹਿਤਾ ਨੇ ਲਿਖਿਆ, Going to miss you champion. #RogerFederer।

Hansal Mehta shares Arbaaz Khan's photo Roger Federer on retirement

ਦਰਅਸਲ ਰੋਜਰ ਫੈਡਰਰ ਅਤੇ ਅਰਬਾਜ਼ ਖਾਨ ਦਾ ਲੁੱਕ ਕਾਫੀ ਮਿਲਦਾ ਜੁਲਦਾ ਹੈ। ਉਨ੍ਹਾਂ ਦੇ ਮੇਲ ਖਾਂਦੇ ਚਿਹਰਿਆਂ 'ਤੇ ਪਹਿਲਾਂ ਵੀ ਕਈ ਮੀਮਸ ਬਣਾਏ ਗਏ ਹਨ। ਹੰਸਲ ਮਹਿਤਾ ਦੇ ਇਸ ਟਵੀਟ 'ਤੇ ਕਈ ਕਮੈਂਟਸ ਆ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਯੂਜ਼ਰਸ ਭੰਬਲਭੂਸਾ 'ਚ ਪੈ ਗਏ  ਹੰਸਲ ਦੇ ਇਸ ਪੋਸਟ ਦਾ ਲੋਕ ਮਜ਼ਾ ਲੈ ਰਹੇ ਹਨ।
ਅਰਬਾਜ਼ ਖਾਨ ਜਾਣਦੇ ਹਨ ਕਿ ਉਨ੍ਹਾਂ ਦੀ ਤੁਲਨਾ ਰੋਜਰ ਫੈਡਰਰ ਨਾਲ ਕੀਤੀ ਜਾਂਦੀ ਹੈ।

Roger Federer on retirement

ਇਕ ਇੰਟਰਵਿਊ ਦੌਰਾਨ ਅਰਬਾਜ਼ ਨੇ ਕਿਹਾ ਸੀ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਦਿੱਖ ਰੋਜਰ ਫੈਡਰਰ ਨਾਲ ਮਿਲਦੀ-ਜੁਲਦੀ ਹੈ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਰੋਜਰ ਫੈਡਰਰ ਦੇ ਬਹੁਤ ਵੱਡੇ ਫੈਨ ਹਨ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।

 

You may also like