
Hansika Motwani-Sohael Kathuriya: ਅਦਾਕਾਰਾ ਹੰਸਿਕਾ ਮੋਟਵਾਨੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਜੈਪੁਰ ਵਿੱਚ ਹੋ ਰਹੀਆਂ ਹਨ। ਹੰਸਿਕਾ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ।
ਸ਼ੁੱਕਰਵਾਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਜੋੜੇ ਨੇ ਪ੍ਰੀ-ਵੈਡਿੰਗ ਪਾਰਟੀ ਕੀਤੀ ਹੈ। ਇਸ ਪਾਰਟੀ ਦਾ ਥੀਮ ਵ੍ਹਾਈਟ ਰੰਗ ਵਾਲਾ ਰੱਖਿਆ ਗਿਆ ਸੀ। ਹੰਸਿਕਾ ਅਤੇ ਸੋਹੇਲ ਨੂੰ ਸਫੈਦ ਰੰਗ ਦੇ ਪਹਿਰਾਵੇ 'ਚ ਇਕੱਠੇ ਮਸਤੀ ਕਰਦੇ ਦੇਖਿਆ ਗਿਆ। ਪਾਰਟੀ ਦੇ ਅੰਦਰ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਦਾ ਨਵਾਂ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਹੰਸਿਕਾ ਨੇ ਸਫੈਦ ਚਮਕੀਲਾ ਗਾਊਨ ਪਾਇਆ ਹੋਇਆ ਹੈ। ਉਸ ਨੇ ਇਸ ਨੂੰ ਸਨੀਕਰਸ ਅਤੇ ਸਨਗਲਾਸ ਨਾਲ ਮੈਚ ਕੀਤਾ। ਉਥੇ ਹੀ ਸੋਹੇਲ ਸਫੇਦ ਸੂਟ-ਬੂਟ 'ਚ ਨਜ਼ਰ ਆਏ। ਹੰਸਿਕਾ ਦੀ ਪ੍ਰੀ-ਵੈਡਿੰਗ ਪਾਰਟੀ 'ਚ ਪੋਲੋ ਮੈਚ ਰਾਜਸਥਾਨੀ ਅੰਦਾਜ਼ 'ਚ ਹੋਇਆ। ਇਸ ਦੌਰਾਨ ਮਹਿਮਾਨਾਂ ਲਈ ਤਾਸ਼ ਖੇਡ ਦਾ ਆਯੋਜਨ ਕੀਤਾ ਗਿਆ।

ਹੰਸਿਕਾ ਅਤੇ ਸੋਹੇਲ ਦੀ ਹਲਦੀ ਸਮਾਰੋਹ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਦੁਲਹਨ ਨੇ ਫੁੱਲਾਂ ਦਾ ਹਾਰ ਅਤੇ ਝੁਮਕੇ ਪਹਿਨੇ ਹੋਏ ਹਨ। ਹੰਸਿਕਾ ਨੇ ਪ੍ਰਿੰਟਿਡ ਵ੍ਹਾਈਟ ਕਲਰ ਦਾ ਰਵਾਇਤੀ ਪਹਿਰਾਵਾ ਪਾਇਆ ਹੋਇਆ ਹੈ। ਉਸ ਦੀਆਂ ਗੱਲ੍ਹਾਂ 'ਤੇ ਹਲਦੀ ਲਗਾਈ ਜਾਂਦੀ ਹੈ। ਹੰਸਿਕਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘਿਰੀ ਹੋਈ ਹੈ।

ਵੀਰਵਾਰ ਨੂੰ ਹੰਸਿਕਾ ਅਤੇ ਉਸ ਦਾ ਪਰਿਵਾਰ ਜੈਪੁਰ ਤੋਂ ਮੁੰਬਈ ਲਈ ਰਵਾਨਾ ਹੋਇਆ। ਉਸ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜੈਪੁਰ ਪਹੁੰਚਣ ਤੋਂ ਪਹਿਲਾਂ ਹੰਸਿਕਾ ਨੇ ਦੋਸਤਾਂ ਨਾਲ ਗ੍ਰੀਸ 'ਚ ਬੈਚਲਰ ਪਾਰਟੀ ਕੀਤੀ। ਦੱਸ ਦੇਈਏ ਕਿ ਹੰਸਿਕਾ ਅਤੇ ਸੋਹਲ ਦਾ ਵਿਆਹ ਐਤਵਾਰ ਸ਼ਾਮ ਨੂੰ ਹੋਵੇਗਾ। ਇਸ ਦੌਰਾਨ ਸਿਰਫ ਨਜ਼ਦੀਕੀ ਲੋਕ ਹੀ ਮੌਜੂਦ ਰਹਿਣਗੇ।
View this post on Instagram
View this post on Instagram
View this post on Instagram