
Parmish Verma with daughter Sadaa: ਪੰਜਾਬੀ ਗਾਇਕ ਪਰਮੀਸ਼ ਵਰਮਾ ਜਿਨ੍ਹਾਂ ਲਈ ਇਹ ਸਾਲ ਕਾਫੀ ਖ਼ਾਸ ਰਿਹਾ ਹੈ। 30 ਸਤੰਬਰ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਉਹ ਬੈਕ ਟੂ ਬੈਕ ਆਪਣੀ ਧੀ ਦੇ ਨਾਲ ਕਿਊਟ ਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੀ ਧੀ ਸਦਾ ਦਾ ਇੱਕ ਕਿਊਟ ਜਿਹਾ ਵੀਡੀਓ ਪੋਸਟ ਕੀਤਾ ਹੈ।
ਹੋਰ ਪੜ੍ਹੋ : ਅਜੀਤ ਮਹਿੰਦੀ ਨੇ ਪਤੀ ਨਵਰਾਜ ਹੰਸ ਅਤੇ ਸਹੁਰੇ ਹੰਸ ਰਾਜ ਹੰਸ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਧੀ ਸਦਾ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਪਰਮੀਸ਼ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੈ ਤੇ ਉਸ ਨੂੰ ਪਿਆਰ ਦੇ ਨਾਲ ਲੋਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਆਪਣੀ ਧੀ ਨੂੰ ਦੇਖ ਕੇ ਉਹ ਕੁਝ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ, ਉਹ ਕਮੈਂਟ ਕਰਕੇ ਪਿਓ-ਧੀ ਦੀ ਤਾਰੀਫ ਕਰ ਰਹੇ ਹਨ।

ਪੰਜਾਬੀ ਸਿੰਗਰ ਪਰਮੀਸ਼ ਵਰਮਾ ਜੋ ਕਿ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਆਪਣੀ ਗਾਇਕੀ ਤੇ ਐਕਟਿੰਗ ਨਾਲ ਲੱਖਾਂ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਬਹੁਤ ਜਲਦ ਉਹ ਆਪਣੀ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

View this post on Instagram