ਅਜੀਤ ਮਹਿੰਦੀ ਨੇ ਪਤੀ ਨਵਰਾਜ ਹੰਸ ਅਤੇ ਸਹੁਰੇ ਹੰਸ ਰਾਜ ਹੰਸ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

written by Lajwinder kaur | December 01, 2022 12:39pm

Ajit Mehndi shares cute video with family: ਅਜੀਤ ਮਹਿੰਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪੇਕੇ ਤੇ ਸਹੁਰੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਅਜੀਤ ਮਹਿੰਦੀ ਹੰਸ ਪਰਿਵਾਰ ਦੀ ਵੱਡੀ ਨੂੰਹ ਹੈ ਅਤੇ ਦਿੱਗਜ ਨਾਮੀ ਪੌਪ ਗਾਇਕ ਦਲੇਰ ਮਹਿੰਦੀ ਦੀ ਧੀ ਹੈ।

Ajit Mehndi Image Source : Instagram

ਹੋਰ ਪੜ੍ਹੋ : ਵਿੱਕੀ ਕੌਸ਼ਲ ‘ਪੰਜਾਬ ਦੀ ਕੈਟਰੀਨਾ ਕੈਫ’ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਦਰਸ਼ਕ ਸ਼ਹਿਨਾਜ਼ ਤੇ ਵਿੱਕੀ ਦੀ ਕਰ ਰਹੇ ਨੇ ਤਾਰੀਫ

navraj hans with family Image Source : Instagram

ਹਾਲ ਹੀ 'ਚ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਸਹੁਰੇ ਹੰਸ ਰਾਜ ਹੰਸ ਅਤੇ ਪਤੀ ਨਵਾਰਜ ਹੰਸ ਦੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੁਝ ਤਸਵੀਰਾਂ ਵਿੱਚ ਉਹ ਆਪਣੇ ਭਤੀਜੇ ਰੇਦਾਨ ਹੰਸ ਦੇ ਨਾਲ ਵੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਪਰਿਵਾਰ ਦਾ ਪਿਆਰ ਅਤੇ ਮਸਤੀ ਦੇਖ ਕੇ ਫੈਨਜ਼ ਕਾਫੀ ਤਾਰੀਫ ਕਰ ਰਹੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਹੰਸ ਪਰਿਵਾਰ ਦੀ ਤਾਰੀਫ ਕਰ ਰਹੇ ਹਨ।

hans raj hans with family Image Source : Instagram

ਜੇ ਗੱਲ ਕਰੀਏ ਅਜੀਤ ਮਹਿੰਦੀ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕੀ ਪਰਿਵਾਰ ਦੇ ਨਾਲ ਸਬੰਧ ਰੱਖਣ ਕਰਕੇ ਅਜੀਤ ਖੁਦ ਵੀ ਸੁਰੀਲੀ ਆਵਾਜ਼ ਦੀ ਮਾਲਿਕ ਹੈ। ਅਜੀਤ ਅਤੇ ਨਵਰਾਜ ਇੱਕ ਪਾਵਰ ਕਪਲ ਨੇ, ਜਿਸ ਕਰਕੇ ਫੈਨਜ਼ ਦੋਵਾਂ ਦੀਆਂ ਵੀਡੀਓਜ਼ ਨੂੰ ਖੂਬ ਪਸੰਦ ਕਰਦੇ ਹਨ।

 

 

View this post on Instagram

 

A post shared by Ajit Navraj Hans (@ajitmehndi)

You may also like