
Hansika Motwani And Sohael Khaturiya's Wedding: ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਵਿਆਹ ਦੇ ਫੰਕਸ਼ਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਛਾਏ ਹੋਏ ਸਨ। ਹੁਣ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ। ਜਿਸ ਕਰਕੇ ਫੈਨਜ਼ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਵਾਇਰਲ ਪਾਕਿਸਤਾਨੀ ਕੁੜੀ ਦੇ ਡਾਂਸ ਨੂੰ ਮਾਧੁਰੀ ਦੀਕਸ਼ਿਤ ਨੇ ਕੀਤਾ ਰੀਕ੍ਰਿਏਟ, ਅਦਾਕਾਰਾ ਹੋਈ ਟ੍ਰੋਲ

ਲਾਲ ਡਰੈੱਸ 'ਚ ਹੰਸਿਕਾ ਮੋਟਵਾਨੀ ਖੂਬਸੂਰਤ ਨਜ਼ਰ ਆ ਰਹੀ ਹੈ। ਹੰਸਿਕਾ ਆਪਣੀ ਵੈਡਿੰਗ ਆਊਟਫਿੱਟ ਵਿੱਚ ਬਹੁਤ ਹੀ ਸੋਹਣੀ ਅਤੇ ਪਿਆਰੀ ਨਜ਼ਰ ਆ ਰਹੀ ਹੈ। ਉਥੇ ਹੀ ਸੋਹੇਲ ਕਥੂਰੀਆ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ।
ਦੱਸ ਦੇਈਏ ਕਿ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਵਿਆਹ ਦਾ ਫੰਕਸ਼ਨ ਮੁੰਬਈ ਤੋਂ ਸ਼ੁਰੂ ਹੋਇਆ ਸੀ। ਜੋੜੇ ਨੇ ਮੁੰਬਈ 'ਚ ਮਾਤਾ ਦੀ ਚੌਕੀ ਕਰਵਾਈ ਸੀ, ਇਸ ਤੋਂ ਬਾਅਦ ਜੈਪੁਰ 'ਚ ਸੂਫੀ ਨਾਈਟ, ਹਲਦੀ-ਮਹਿੰਦੀ ਵਰਗੇ ਵਿਆਹ ਦੇ ਸਾਰੇ ਫੰਕਸ਼ਨ ਹੋਏ।

ਹੰਸਿਕਾ ਮੋਟਵਾਨੀ ਨੇ ਜਦੋਂ ਸੋਹੇਲ ਕਥੂਰੀਆ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਾਂ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ। ਹੰਸਿਕਾ ਮੋਟਵਾਨੀ ਨੂੰ ਸੋਹੇਲ ਨੇ ਆਈਫਲ ਟਾਵਰ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ।

ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਦੋਸਤ ਰਹੇ ਹਨ। ਹੰਸਿਕਾ ਅਤੇ ਸੋਹੇਲ ਲਾਈਫ ਪਾਰਟਨਰ ਬਣਨ ਤੋਂ ਪਹਿਲਾਂ ਬਿਜ਼ਨਸ ਪਾਰਟਨਰ ਵੀ ਹਨ।
View this post on Instagram