
Madhuri Dixit video:ਪਾਕਿਸਤਾਨੀ ਕੁੜੀ ਦੀ ਵਾਇਰਲ ਡਾਂਸ ਵੀਡੀਓ ਹਰ ਪਾਸੇ ਫੈਲ ਗਈ ਹੈ। ਇਸ ਨਾਲ ਇਸ ਲੜਕੀ ਦਾ ਡਾਂਸ ਇੰਨਾ ਮਸ਼ਹੂਰ ਹੋ ਗਿਆ ਕਿ ਕਈ ਮਸ਼ਹੂਰ ਹਸਤੀਆਂ ਵੀ ਇਸ ਨੂੰ ਰੀਕ੍ਰਿਏਟ ਕਰ ਰਹੀਆਂ ਹਨ। ਜੀ ਹਾਂ ਇਸ ਟ੍ਰੈਂਡਿੰਗ ਮਿਊਜ਼ਿਕ ਉੱਤੇ ਬਾਲੀਵੁੱਡ ਦੀ ਧਕ-ਧਕ ਗਰਲ ਅਤੇ ਡਾਂਸ ਕੁਈਨ ਮਾਧੁਰੀ ਦੀਕਸ਼ਿਤ ਨੇ ਵੀ ਆਪਣੀ ਅਦਾਵਾਂ ਬਿਖੇਰੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਜੀ ਹਾਂ, ਮਾਧੁਰੀ ਦੀਕਸ਼ਿਤ ਨੇ ਆਪਣਾ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ 'ਦਿਲ ਯੇ ਪੁਕਾਰੇ' ਗੀਤ ਦੇ ਰੀਮਿਕਸ ਵਰਜ਼ਨ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਹੰਸਿਕਾ ਮੋਟਵਾਨੀ ਪ੍ਰੀ-ਵੈਡਿੰਗ ਪਾਰਟੀ ‘ਚ ਮੰਗੇਤਰ ਸੋਹੇਲ ਕਥੂਰੀਆ ਨਾਲ ਜੰਮ ਕੇ ਡਾਂਸ ਕਰਦੀ ਆਈ ਨਜ਼ਰ

ਮਾਧੁਰੀ ਦੀਕਸ਼ਿਤ ਨੇ ਇਹ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਫ ਵ੍ਹਾਈਟ ਕਲਰ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮਾਧੁਰੀ ਹਮੇਸ਼ਾ ਦੀ ਤਰ੍ਹਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮਾਧੁਰੀ ਦਾ ਇਹ ਵੀਡੀਓ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ, ਹਾਲਾਂਕਿ ਕੁਝ ਲੋਕ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਮਾਧੁਰੀ ਜਿਸ ਨੂੰ ਹਰ ਕੋਈ ਫਾਲੋ ਕਰਦਾ ਹੈ, ਉਹ ਕਿਸੇ ਹੋਰ ਨੂੰ ਫਾਲੋ ਕਰ ਰਹੀ ਹੈ। ਜਿਸ ਕਰਕੇ ਕੁਝ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ।

ਮਾਧੁਰੀ ਦੀਕਸ਼ਿਤ ਦੇ ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, ਵਾਹ ਮਾਧੁਰੀ ਮੈਮ ਅੱਜ ਦੂਜਿਆਂ ਦੇ ਕਦਮਾਂ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ, ਜਦੋਂ ਰਾਣੀ ਖੁਦ ਹੀ ਇਸ ਟ੍ਰੈਂਡ 'ਚ ਸ਼ਾਮਲ ਹੋ ਜਾਂਦੀ ਹੈ ਤਾਂ ਹੋਰ ਕੌਣ ਟ੍ਰੈਂਡ ਜਿੱਤ ਸਕਦਾ ਹੈ। ਅਗਲੇ ਯੂਜ਼ਰ ਨੇ ਲਿਖਿਆ, 'ਇੰਨੀ ਚੰਗੀ ਡਾਂਸਰ ਹੋਣ ਦੇ ਬਾਵਜੂਦ ਉਹ ਬਕਵਾਸ ਸਟੈਪਸ ਦੀ ਨਕਲ ਕਰ ਰਹੀ ਹੈ। ਮਾਧੁਰੀ ਤੋਂ ਇਹ ਉਮੀਦ ਨਹੀਂ ਸੀ’। ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਝਲਕ ਦਿਖਲਾ ਜਾ 10 ਨੂੰ ਜੱਜ ਕਰ ਰਹੀ ਹੈ।
View this post on Instagram