80 ਸਾਲਾਂ ਦੇ ਹੋਏ ਅਮਿਤਾਭ ਬੱਚਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

written by Pushp Raj | October 11, 2022 10:03am

Happy Birthday Amitabh Bachchan: ਬਾਲੀਵੁੱਡ ਦੇ 'ਬਿੱਗ ਬੀ' ਯਾਨੀ ਕਿ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਆਪਣੀਆਂ ਫ਼ਿਲਮਾਂ ਤੇ ਆਪਣੇ ਅਨੋਖੇ ਅੰਦਾਜ਼ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ।

Image Source : instagram

ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਇਸ ਦੇ ਨਾਲ ਹੀ ਵੱਡੇ ਦਿਲ ਵਾਲੇ ਬਿੱਗ ਬੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਉਨ੍ਹਾਂ ਨੂੰ ਉਮੀਂਦ ਵੀ ਨਹੀਂ ਹੋਵੇਗੀ।

ਅਮਿਤਾਭ ਬੱਚਨ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਮਿਤਾਭ ਬੱਚਨ ਦੇ 80ਵੇਂ ਜਨਮ ਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਜੁਹੂ ਦੇ ਬੰਗਲੇ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਹਰ ਕੋਈ ਆਪਣੇ ਚਹੇਤੇ ਸਟਾਰ ਨੂੰ ਵਧਾਈ ਦੇਣ ਪਹੁੰਚਿਆ। ਅਜਿਹੇ 'ਚ ਬਿੱਗ ਬੀ ਨੇ ਉਨ੍ਹਾਂ ਨੂੰ ਨਿਰਾਸ਼ ਕੀਤੇ ਬਿਨਾਂ ਇਕੱਠੇ ਹੋਏ ਆਪਣੇ ਸਾਰੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਅਤੇ ਫੈਨਜ਼ ਨਾਲ ਮਿਲ ਕੇ ਕੇਕ ਵੀ ਕੱਟਿਆ।

Image Source : instagram

ਅਮਿਤਾਭ ਬੱਚਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਿੰਦੀ ਫ਼ਿਲਮ ਇੰਡਸਟਰੀ 'ਚ ਅਮਿਤਾਭ ਬੱਚਨ ਇੱਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। 50 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ, ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਭਾਵੇਂ ਕੋਈ ਗੰਭੀਰ ਕਿਰਦਾਰ ਹੋਵੇ ਜਾਂ ਕਾਮੇਡੀ, ਬਿੱਗ ਬੀ ਹਰ ਕਿਰਦਾਰ ਨਾਲ ਬਿਲਕੁਲ ਫਿੱਟ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਬਾਲੀਵੁੱਡ ਦੇ ਹੋਰ ਸਿਤਾਰਿਆਂ ਨਾਲ ਵੀ ਉਸ ਦੀ ਜੋੜੀ ਕਾਫੀ ਚੰਗੀ ਰਹੀ ਅਤੇ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

ਅਮਿਤਾਭ ਬੱਚਨ ਨੇ ਕਈ ਬਾਲੀਵੁੱਡ ਸੈਲੇਬਸ ਧਰਮਿੰਦਰ, ਹੇਮਾ ਮਾਲਿਨੀ, ਪਤਨੀ ਜਯਾ ਬੱਚਨ, ਰੇਖਾ, ਰਿਸ਼ੀ ਕਪੂਰ ਸਣੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ। ਮੌਜੂਦਾ ਸਮੇਂ ਵਿੱਚ ਵੀ ਅਮਿਤਾਭ ਬੱਚਨ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਹੋਰਨਾਂ ਕਈ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। 80 ਸਾਲ ਦੀ ਉਮਰ ਵਿੱਚ ਵੀ ਬਿੱਗ ਬੀ ਨਵੇਂ ਕਲਾਕਾਰਾਂ ਨਾਲ ਕੰਮ ਕਰਨ ਤੋਂ ਪਿੱਛੇ ਨਹੀਂ ਹੱਟਦੇ।

Image Source : instagram

ਹੋਰ ਪੜ੍ਹੋ: Good News! ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀ ਕਿਲਾਕਾਰੀ, ਪਤਨੀ ਜਸਮੀਤ ਕੌਰ ਨੇ ਬੇਟੇ ਨੂੰ ਦਿੱਤਾ ਜਨਮ

ਹਾਲ ਹੀ ਵਿੱਚ ਅਮਿਤਾਭ ਬੱਚਨ ਦੀ ਫ਼ਿਲਮ 'ਗੁੱਡਬਾਏ' ਰਿਲੀਜ਼ ਹੋਈ ਹੈ। ਇਹ ਫ਼ਿਲਮ ਕਾਮੇਡੀ ਅਤੇ ਫੈਮਿਲੀ ਡਰਾਮਾ ਉੱਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਬਿੱਗ ਬੀ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

A post shared by Manav Manglani (@manav.manglani)

You may also like