ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅੰਮ੍ਰਿਤ ਮਾਨ ਦਾ ਬਰਥਡੇਅ, ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

written by Lajwinder kaur | June 10, 2021

‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’ ਸਣੇ ਕਈ ਹਿੱਟ ਗੀਤ ਦੇਣ ਵਾਲਾ ਗਾਇਕ ਅੰਮ੍ਰਿਤ ਮਾਨ ਦਾ ਅੱਜ ਜਨਮਦਿਨ ਹੈ। ਦੱਸ ਦਈਏ ਅੰਮ੍ਰਿਤ ਮਾਨ ਜਿੰਨ੍ਹਾਂ ਦਾ ਪਹਿਲਾ ਗੀਤ ਦੇਸੀ ਦਾ ਡਰੰਮ ਸਾਲ  2015 ‘ਚ ਰਿਲੀਜ਼ ਹੋਇਆ ਸੀ। ਗੀਤ ਰਿਲੀਜ਼ ਹੁੰਦਿਆਂ ਹੀ ਗੋਨਿਆਣੇ ਵਾਲਾ ਮਾਨ ਜਿਹੜਾ ਪਹਿਲਾਂ ਹੋਰ ਗਾਇਕਾਂ ਵੱਲੋਂ ਗਾਏ ਗੀਤਾਂ ‘ਚ ਬਹੁਤ ਸੁਣਨ ਨੂੰ ਮਿਲਿਆ ਸੀ । ਪਰ ਇਸ ਗੀਤ ਤੋਂ ਲੋਕਾਂ ਨੂੰ ਪਤਾ ਚੱਲ ਗਿਆ  ਕਿ ਅੰਮ੍ਰਿਤ ਮਾਨ ਹੀ ਗੋਨਿਆਣੇ ਵਾਲਾ ਮਾਨ ਹੈ।

Image Source: Instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਬਰਥਡੇਅ ਤੋਂ ਪਹਿਲਾਂ ਹੀ ਕੱਟਿਆ ਕੇਕ, ਫੈਨ ਦਾ ਧੰਨਵਾਦ ਕਰਦੇ ਹੋਏ ਸਾਂਝੀ ਕੀਤੀ ਵੀਡੀਓ

Amrit Maan image Image Source: Instagram

ਅੰਮ੍ਰਿਤ ਮਾਨ ਨੇ ਸ਼ੁਰੂਆਤ ਤਾਂ 2014 ‘ਚ ਗੀਤਕਾਰ ਦੇ ਤੌਰ ‘ਤੇ ਗੀਤ ਜੱਟ ਫਾਇਰ ਕਰਦਾ ਨਾਲ ਕਰ ਲਈ ਸੀ ਜਿਹੜਾ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਗੀਤਾਂ ਨੂੰ ਕਲਮ ਨਾਲ ਸ਼ਿੰਗਾਰਿਆ ਜਿੰਨ੍ਹਾਂ ‘ਚ ਐਮੀ ਵਿਰਕ ਵੱਲੋਂ ਗਾਏ ਗੀਤ ‘ਹਾਂ ਕਰਗੀ’, ‘ਯਾਰ ਜੁੰਡੀ ਦੇ’ ਵਰਗੇ ਗੀਤ ਸ਼ਾਮਿਲ ਹਨ ।

singer amrit maan Image Source: Instagram

ਸੋਸ਼ਲ ਮੀਡੀਆ ਉੱਤੇ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਪੋਸਟਾਂ ਪਾ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਬੀਤੇ ਦਿਨੀਂ ਹੀ ਉਹ ਆਪਣੇ ਨਵੇਂ ਗੀਤ ਆਲ ਬੰਬ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

all bamb amrit maan and neeru bajwa song out image source-youtube

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਆਟੇ ਦੀ ਚਿੜੀ, ਅਤੇ ਦੋ ਦੂਣੀ ਪੰਜ ‘ਚ ਮੁੱਖ ਭੂਮਿਕਾ ਚ ਨਜ਼ਰ ਆਏ ਸੀ। ਇਹਨਾਂ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।

 

 

View this post on Instagram

 

A post shared by PTC Punjabi (@ptc.network)

0 Comments
0

You may also like