ਅੱਜ ਹੈ ਅਦਾਕਾਰਾ ਅਰਚਨਾ ਪੂਰਨ ਸਿੰਘ ਦਾ ਬਰਥਡੇਅ, ਬੜੀ ਦਿਲਚਸਪ ਹੈ ਅਰਚਨਾ ਤੇ ਪਰਮੀਤ ਦੀ ਲਵ ਸਟੋਰੀ

written by Lajwinder kaur | September 26, 2021

Happy Birthday Archana Puran Singh : ਅਦਾਕਾਰਾ ਅਰਚਨਾ ਪੂਰਨ ਸਿੰਘ (Archana Puran Singh ) ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ । ਏਨੀਂ ਦਿਨੀਂ ਉਹ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ‘ਚ ਹਾਸੇ ਦੇ ਰੰਗ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਅੱਜ ਅਰਚਨਾ ਪੂਰਨ ਸਿੰਘ ਆਪਣਾ 59ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ। ਜਿਸ ਕਰਕੇ ਉਨ੍ਹਾਂ ਦੇ ਪਤੀ ਪਰਮੀਤ ਸੇਠੀ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।

Kapil Sharma Shared Angry Birds Movie 2 with Archana Puran Singh

ਹੋਰ ਪੜ੍ਹੋ :  ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ 'ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

ਪਰਮੀਤ Parmeet Sethi ਨੇ ਅਰਚਨਾ ਦੇ ਨਾਲ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਏਨਾਂ ਗੁਬਾਰਿਆਂ ਵਾਂਗ ਹਲਕੀ-ਫੁਲਕੀ ਤੇ ਰੰਗੀਨ ਰਹੇ ਤੁਹਾਡੀ ਜ਼ਿੰਦਗੀ,ਜਨਮਦਿਨ ਬਹੁਤ ਮੁਬਾਰਕਾਂ ਮੇਰੇ ਪਿਆਰ’ । ਅਰਚਨਾ ਨੇ ਇਸ ਪੋਸਟ ਉੱਤੇ ਬਹੁਤ ਫਨੀ ਰਿਪਲਾਈ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਅਰਚਨਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਹੋਰ ਪੜ੍ਹੋ :  ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

ਜੇ ਗੱਲ ਕਰੀਏ ਅਰਚਨਾ ਤੇ ਪਰਮੀਤ ਦੀ ਲਵ ਸਟੋਰੀ ਦੀ ਤਾਂ ਉਹ ਬਹੁਤ ਹੀ ਦਿਲਚਸਪ ਹੈ। ਪਰਮੀਤ ਦੇ ਨਾਲ ਅਰਚਨਾ ਦਾ ਦੂਜਾ ਵਿਆਹ ਹੈ। ਪਹਿਲੇ ਵਿਆਹ ਦੇ ਕੌੜੇ ਤਜ਼ਰਬੇ ਤੋਂ ਅਰਚਨਾ ਨੇ ਮਨ ਬਣਾ ਲਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰਵਾਏਗੀ। ਪਰ ਪਰਮੀਤ ਨੇ ਆਪਣੇ ਪਿਆਰ ਦੇ ਨਾਲ ਉਨ੍ਹਾਂ ਦੇ ਇਸ ਵਿਚਾਰ ਨੂੰ ਬਦਲ ਦਿੱਤਾ ਸੀ।

ਪਰਮੀਤ ਸੇਠੀ ਨੂੰ ਅਰਚਨਾ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਅਰਚਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੋਹਾਂ ਦੀ ਮੁਲਾਕਾਤ ਇੱਕ ਦੋਸਤ ਦੇ ਵਿਆਹ ਤੇ ਹੋਈ ਸੀ । ਅਰਚਨਾ ਇੱਕ ਮੈਗਜੀਨ ਲੈ ਕੇ ਬੈਠੀ ਹੋਈ ਸੀ ਅਚਾਨਕ ਪਰਮੀਤ ਨੇ ਇਹ ਮੈਗਜੀਨ ਉਹਨਾਂ ਤੋਂ ਖੋਹ ਲਈ ਸੀ। ਅਰਚਨਾ ਨੂੰ ਇਹ ਹਰਕਤ ਪਹਿਲਾਂ ਤਾਂ ਅਜ਼ੀਬ ਲੱਗੀ ਪਰ ਪਰਮੀਤ ਨੇ ਉਸੇ ਵੇਲੇ ਸੌਰੀ ਬੋਲ ਦਿੱਤੀ, ਅਰਚਨਾ ਨੂੰ ਵਧੀਆ ਲੱਗਿਆ ਤੇ ਦੋਵੇਂ ਦੋਸਤ ਬਣ ਗਏ । ਦੋਵੇਂ 4 ਸਾਲ ਤੱਕ ਲਿਵ ਇਨ ਵਿੱਚ ਰਹੇ, ਇਸ ਤੋਂ ਬਾਅਦ ਦੋਹਾਂ ਨੇ 1992 ਵਿੱਚ ਵਿਆਹ ਕਰ ਲਿਆ । ਇਸ ਜੋੜੀ ਦੇ ਦੋ ਬੱਚੇ ਹਨ । ਜੇ ਗੱਲ ਕਰੀਏ ਅਰਚਨਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਟੀਵੀ ਸੀਰੀਅਲਾਂ ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।

 

 

View this post on Instagram

 

A post shared by Parmeet Sethi (@iamparmeetsethi)

0 Comments
0

You may also like