45 ਸਾਲਾਂ ਦੇ ਹੋਏ ਬੱਬੂ ਮਾਨ, ਸ਼ੇਅਰ ਕੀਤਾ ਨਵਾਂ ਵੀਡੀਓ, ਪੰਜਾਬੀ ਕਲਾਕਾਰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

Written by  Lajwinder kaur   |  March 29th 2020 04:28 PM  |  Updated: March 29th 2020 05:35 PM

45 ਸਾਲਾਂ ਦੇ ਹੋਏ ਬੱਬੂ ਮਾਨ, ਸ਼ੇਅਰ ਕੀਤਾ ਨਵਾਂ ਵੀਡੀਓ, ਪੰਜਾਬੀ ਕਲਾਕਾਰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਅੱਜ 45 ਸਾਲਾਂ ਦੇ ਹੋ ਗਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#Lockdown Rough Audio’

 

View this post on Instagram

 

#Lockdown Rough Audio

A post shared by Babbu Maan (@babbumaaninsta) on

ਇਸ ਵੀਡੀਓ ‘ਚ ‘ਲਾਕਡਾਉਨ‘ ਟਾਈਟਲ ਹੇਠ ਲੈ ਕੇ ਆ ਰਹੇ ਨੇ ਆਪਣੇ ਗੀਤ ਦੀ ਰਫ ਲੁੱਕ ਸ਼ੇਅਰ ਕੀਤੀ ਹੈ । ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਵਾਇਰਸ ਦੇ ਚੱਲਦੇ ਇੰਡੀਆ ‘ਚ 21 ਦਿਨਾਂ ਦੇ ਲਈ ਲਾਕਡਾਉਨ ਕੀਤਾ ਹੋਇਆ ਹੈ । ਇਸ ਵਿਸ਼ੇ ਉੱਤੇ ਬੱਬੂ ਮਾਨ ਵੀ ਗੀਤ ਲੈ ਕੇ ਆ ਰਹੇ ਨੇ । ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਦੇ ਹੇਠ ਫੈਨਜ਼ ਤੇ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਪੰਜਾਬੀ ਗਾਇਕ ਕਮਲ ਖ਼ਾਨ ਨੇ ਕਮੈਂਟਸ ਕਰਕੇ ਲਿਖਿਆ ਹੈ, ‘ਹੈਪੀ ਬਰਥਡੇਅ ...ਭਾਜੀ ਰੱਬ ਲੰਮੀਆਂ ਉਮਰਾਂ ਬਖਸ਼ਣ’

ਦੱਸ ਦਈਏ ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ,ਪੰਜਾਬ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਤਜਿੰਦਰ ਸਿੰਘ ਮਾਨ ਹੈ । ਜੇ ਗੱਲ ਕਰੀਏ ਬੱਬੂ ਮਾਨ ਦੀ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ । ਮਲਟੀ ਟੈਲੇਂਟਡ ਇਹ ਗਾਇਕ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਮ ਹੈ ਤੇ ਉਨ੍ਹਾਂ ਦੇ ਵੱਡੀ ਗਿਣਤੀ ‘ਚ ਕੱਟੜ ਫੈਨਸ ਨੇ । ਦਰਸ਼ਕਾਂ ਵੀ ਉਨ੍ਹਾਂ ਦੇ ਗਾਣਿਆਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦਾ ਹੈ । ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਉਹ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਹੋਵੇ ਜਾਂ ਧਾਰਮਿਕ ਹੋਵੇ । ਉਹ ਅਜਿਹੇ ਗਾਇਕਾਂ ਚੋਂ ਇੱਕ ਨੇ ਜੋ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੇ  ਨੇ ।

 

View this post on Instagram

 

A post shared by Babbu Maan (@babbumaaninsta) on

ਨੀਂਦਰਾਂ ਨੀ ਆਉਂਦੀਆਂ, ਰਾਤੀ ਮਿਲਣ ਨਾ ਆਈ ਵੇ ਪਿੰਡ ਪਹਿਰਾ ਲੱਗਦਾ, ਤੁਪਕਾ-ਤੁਪਕਾ, ਮਿਸ ਇੰਡੀਆ, ਸਾਹਮਣੇ ਚੁਬਾਰੇ ਵਾਲੀ, ਪਾਗਲ, ਛਰਾਟਾ, ਵਰਗੇ ਅਣਗਣਿਤ ਗੀਤ ਨੇ ਜੋ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ । ਪਿਛਲੇ ਸਾਲ ‘ਬਣਜਾਰਾ ਦ ਟਰੱਕ ਡਰਾਈਵਰ’ ਫ਼ਿਲਮ ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ ।  ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ‘ਸੁੱਚਾ ਸੂਰਮਾ’ ਦੀ ਬਾਇਓਪਿਕ 'ਚ ਸੁੱਚੇ ਦੇ ਕਿਰਦਾਰ 'ਚ ਨਜ਼ਰ ਆਉਣਗੇ । ਫੈਨਜ਼ ਵੱਲੋਂ ਬੜੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network