ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਐਕਟਰ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Lajwinder kaur | August 29, 2021

Happy Birthday to Binnu Dhillon: ਅੱਜ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ ਦਾ ਜਨਮ ਦਿਨ ਹੈ । ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਲਈ ਲੰਮਾ ਸੰਘਰਸ਼ ਕੀਤਾ ਅਤੇ ਅੱਜ ਉਹ ਹਰ ਦੂਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਜਿਸ ਕਰਕੇ ਅੱਜ ਉਨ੍ਹਾਂ ਦੇ ਸਾਥੀ ਕਲਾਕਾਰ ਤੇ ਪ੍ਰਸ਼ੰਸਕ ਪੋਸਟਾਂ ਪਾ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

Binnu Dhillon-Exercise Image Source: Instagram

ਹੋਰ ਪੜ੍ਹੋ : ਪੰਜਾਬੀ ਰੰਗਾਂ ਨਾਲ ਭਰਿਆ ਸੱਜਣ ਅਦੀਬ ਦਾ ਨਵਾਂ ਗੀਤ ‘ਦੇਸ ਮਾਲਵਾ’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਬਿੰਨੂ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ- ‘ਫੋਨ ਤੇ ਸ਼ੋਸ਼ਲ ਮੀਡੀਆ ਰਾਹੀਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਭੇਜਣ ਲਈ, ਪਿਆਰ ਲਈ ਤੇ ਢੇਰ ਸਾਰੀਆਂ ਆਸੀਸਾਂ ਲਈ ਆਪ ਸਭ ਦਾ ਦਿਲ ਤੋਂ ਧੰਨਵਾਦ । ਅੱਜ ਜੋ ਵੀ ਹਾਂ ਤੁਹਾਡੀਆਂ ਦੁਆਵਾਂ ਕਰ ਕੇ ਹਾਂ …ਤੁਹਾਡਾ ਬਿੰਨੂ 🙏🏻🤗’।

binnu dhillon , gurnam bhullar and jassie gill Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ?

 

binnu dhillon image happy birthday binnu dhillon-min Image Source: Instagram

ਆਓ ਅੱਜ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਦਿਲਚਸਪ ਕਿੱਸਿਆਂ ਬਾਰੇ- ਬਿੰਨੂ ਢਿੱਲੋਂ ਨੇ ਐੱਮ.ਏ ਥਿਏਟਰ ਐਂਡ ਟੈਲੀਵਿਜ਼ਨ ਦੀ ਪੜ੍ਹਾਈ ਕੀਤੀ ਹੋਈ ਹੈ। ਥਿਏਟਰ ਕਰਨ ਦੌਰਾਨ ਹੀ 1998 ‘ਚ ਇੱਕ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ 2200 ਰੁਪਏ ਮਿਲਦੇ ਸਨ । ਜੋ ਬਾਅਦ ‘ਚ 3200 ਹੋ ਗਏ ਸਨ, ਇਸੇ ਦੌਰਾਨ ਇੱਕ ਚੈਨਲ ‘ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ । ਉਸ ‘ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ 730 ਵਿੱਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ । ਇਸ ਟੀਵੀ ਕਰੀਅਰ ਦੌਰਾਨ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ‘ਚ ਕੰਮ ਕੀਤਾ।

 

 

View this post on Instagram

 

A post shared by PTC Punjabi (@ptcpunjabi)

ਪਰ ਇੱਕ ਵੇਲਾ ਅਜਿਹਾ ਵੀ ਜਦੋਂ ਉਨ੍ਹਾਂ ਦੇ ਪ੍ਰੋਡਿਊਸਰ ਨੂੰ 1 ਲੱਖ ਕੁਝ ਹਜ਼ਾਰ ਰੁਪਏ ਮਿਲਦੇ ਸਨ,ਜਿਸ ‘ਚੋਂ ਉਨ੍ਹਾਂ ਨੂੰ 1400-1500 ਹੀ ਮਿਲਦੇ ਸਨ । ਉਸ ਦੌਰ ‘ਚ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਗਿਆ ਸੀ । ਜਿਸ ਦੌਰਾਨ ਕਲਾਕਾਰਾਂ ਨੂੰ ਆਰਥਿਕ ਨੁਕਸਾਨ ਵੀ ਉਠਾਉੇਣਾ ਪਿਆ ਸੀ, ਜਿਸ ਕਰਕੇ ਬਿੰਨੂ ਢਿੱਲੋਂ ਨੂੰ ਬੁਰਾ ਦੌਰ ਦੇਖਣਾ ਪਿਆ। ਪਰ ਉਨ੍ਹਾਂ ਨੇ ਮਿਹਨਤ ਦਾ ਪਲਾਂ ਨਹੀਂ ਛੱਡਿਆ। ਪੰਜਾਬੀ ਫ਼ਿਲਮਾਂ ਦਾ ਦੌਰ ਆਉਣ ਤੇ ਉਨ੍ਹਾਂ ਨੂੰ ਆਪਣਾ ਹੁਨਰ ਪੇਸ਼ ਕਰਨ ਦਾ ਮੌਕਾ ਮਿਲਿਆ। ਅੱਜ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰਾਂ ‘ਚੋਂ ਇੱਕ ਨੇ। ਜੇ ਗੱਲ ਕਰੀਏ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like