ਅੱਜ ਹੈ ਦਿੱਗਜ ਗਾਇਕ ਦੁਰਗਾ ਰੰਗੀਲਾ ਦਾ ਜਨਮ ਦਿਨ, ਜਾਣੋ ਕਿਵੇਂ ਕਿਹੜੇ ਮੰਤਰੀ ਨੇ ਦਿੱਤਾ ਸੀ ਰੰਗੀਲਾ ਨਾਂਅ

written by Lajwinder kaur | July 05, 2022

ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਦੁਰਗਾ ਰੰਗੀਲਾ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਅੱਜ ਨਾਮੀ ਗਾਇਕ ਦੁਰਗਾ ਰੰਗੀਲਾ ਦਾ ਜਨਮਦਿਨ ਹੈ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਗਾਇਕ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

image of durga rangila birthday celebration images feature Image Source: Instagram

ਉਨ੍ਹਾਂ ਦੇ ਗੀਤਾਂ ਵਿੱਚੋਂ ਸੂਫ਼ੀ ਰੰਗ ਦੇ ਨਾਲ-ਨਾਲ ਲੋਕ ਗੀਤ, ਧਾਰਮਿਕ ਅਤੇ ਹਰ ਰੰਗ ਵੇਖਣ ਨੂੰ ਮਿਲਦਾ ਹੈ । ਪਿਤਾ ਸਾਧੂ ਰਾਮ ਦੇ ਘਰ ਜਨਮੇ ਦੁਰਗਾ ਰੰਗੀਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਪ੍ਰਾਇਮਰੀ ਸਕੂਲ ‘ਚ ਪੜ੍ਹਾਈ ਦੌਰਾਨ ਉਹ ਆਪਣੇ ਹੁਨਰ ਦਾ ਮੁਜ਼ਾਹਰਾ ਸਕੂਲ ਦੇ ਪ੍ਰੋਗਰਾਮਾਂ ‘ਚ ਕਰਦੇ ਰਹਿੰਦੇ ਸਨ।

ਇਸ ਮੰਤਰੀ ਨੇ ਦਿੱਤਾ ਸੀ ਨਾਮ-

ਇੱਕ ਪ੍ਰੋਗਰਾਮ ਦੌਰਾਨ ਜਦੋਂ ਦੁਰਗਾ ਰੰਗੀਲਾ ਨੇ ਗਾਣਾ ਗਾਇਆ ਤਾਂ ਉਸ ਸਮੇਂ ਦੇ ਮੰਤਰੀ ਗਿਆਨੀ ਜ਼ੈਲ ਸਿੰਘ ਉਨ੍ਹਾਂ ਦੇ ਗਾਣੇ ਤੋਂ ਏਨਾ ਖ਼ੁਸ਼ ਹੋਏ ਕਿ ਉਨ੍ਹਾਂ ਨੇ ਦੁਰਗਾ ਰੰਗੀਲਾ ਦਾ ਨਾਂਅ ਪੁੱਛਿਆ ਤਾਂ ਕਿਹਾ ਕਿ ਇਸ ਨੇ ਤਾਂ ਰੰਗ ਬੰਨ ਦਿੱਤਾ ਹੈ ਇਸ ਦਾ ਨਾਂਅ ਤਾਂ ਦੁਰਗਾ ਰੰਗੀਲਾ ਹੋਣਾ ਚਾਹੀਦਾ ਹੈ । ਉਸ ਦਿਨ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਨਾਲ ਰੰਗੀਲਾ ਜੁੜ ਗਿਆ।

Punjabi Singer Durga Rangila Celebrates His Birthday

ਦੱਸ ਦਈਏ ਗਾਇਕ ਦੁਰਗਾ ਰੰਗੀਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਖੁਫ਼ਿਆ ਜਸ਼ਨ, ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ ਆਦਿ ਸ਼ਾਮਿਲ ਹਨ । ਉਨ੍ਹਾਂ ਨੇ ਬਾਲੀਵੁੱਡ  ‘ਚ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ‘ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ’ ਗੀਤ ਗਾਇਆ ਸੀ । ਇਹ ਗੀਤ ਅਜੇ ਵੀ ਲੋਕਾਂ ਦੇ ਜ਼ਹਿਨ ਚ ਤਾਜ਼ਾ ਹੈ। ਅਜੇ ਵੀ ਉਹ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ।

Know more about Durga Rangila, Watch PTC Showcase Know more about Durga Rangila, Watch PTC Showcase

ਹੋਰ ਪੜ੍ਹੋ : Alia Katrina Video: ਆਲੀਆ ਭੱਟ ਦਰਦ 'ਚ ਰਹੀ ਸੀ ਚੀਕਦੀ, ਪਰ ਕੈਟਰੀਨਾ ਨੇ ਆਲੀਆ ਤੋਂ ਕਰਵਾਇਆ ਸੀ ਇਹ ਕੰਮ 

 

 

View this post on Instagram

 

A post shared by Durga Rangila (@durgarangila)

You may also like