ਗੌਰੀ ਦੇ ਲਈ ਧਰਮ ਬਦਲਕੇ ਸ਼ਾਹਰੁਖ ਖ਼ਾਨ ਨੂੰ ਤਿੰਨ ਵਾਰ ਕਰਨਾ ਪਿਆ ਸੀ ਵਿਆਹ

written by Lajwinder kaur | October 08, 2019

ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ ਜਨਮ ਦਿਨ 8 ਅਕਤੂਬਰ ਨੂੰ ਹੁੰਦਾ ਹੈ। ਗੌਰੀ ਖ਼ਾਨ ਭਾਵੇਂ ਪਰਦੇ ਉੱਤੇ ਅਭਿਨੈ ਕਰਦੇ ਹੋਏ ਨਹੀਂ ਦਿਖਾਈ ਦਿੰਦੇ ਪਰ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ।

ਹੋਰ ਵੇਖੋ: ਅਮਿਤਾਭ ਬੱਚਨ, ਸੁਸ਼ਮਿਤਾ ਸੇਨ ਸਮੇਤ ਇਨ੍ਹਾਂ ਬਾਲੀਵੁੱਡ ਸਟਾਰਸ ਨੇ ਦਿੱਤੀ ਦੁਸ਼ਹਿਰੇ ਦੀ ਵਧਾਈ

ਸ਼ਾਹਰੁਖ ਖ਼ਾਨ ਤੇ ਗੌਰੀ ਦੀ ਪ੍ਰੇਮ ਕਹਾਣੀ ਕਿਸੇ ਫ਼ਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ, ਜਿਸ ‘ਚ ਪਿਆਰ, ਵਿਛੋੜਾ ਤੇ ਫੈਮਿਲੀ ਡਰਾਮਾ ਦੇਖਣ ਨੂੰ ਮਿਲਦਾ ਹੈ। ਪਰ ਸਾਰੀਆਂ ਔਕੜਾਂ ਨੂੰ ਪਾਰ ਕਰਕੇ ਇਹ ਜੋੜਾ 27 ਸਾਲਾਂ ਦਾ ਖ਼ੂਬਸੂਰਤ ਸਫ਼ਰ ਤੈਅ ਕਰ ਚੁੱਕਿਆ ਹੈ। ਮੀਡੀਆ ਰਿਪੋਰਟਸ ਦੀ ਇਹ ਗੱਲ ਸੁਣ ਕੇ ਹੈਰਾਨੀ ਤਾਂ ਜ਼ਰੂਰ ਹੋਵੇਗੀ ਕਿ ਇਸ ਜੋੜੀ ਨੇ ਇੱਕ-ਦੋ ਨਹੀਂ ਸਗੋਂ ਤਿੰਨ ਵਾਰ ਇੱਕ-ਦੂਜੇ ਦੇ ਨਾਲ ਵਿਆਹ ਕਰਵਾਉਣਾ ਪਿਆ ਸੀ।

ਦੱਸ ਦਈਏ ਦੋਵਾਂ ਦੀ ਪਹਿਲੀ ਮੁਲਾਕਾਤ 1984 ‘ਚ ਦੋਸਤ ਦੀ ਪਾਰਟੀ ‘ਚ ਹੋਈ ਸੀ। ਜਿਸ ਤੋਂ ਬਾਅਦ ਸ਼ਾਹਰੁਖ ਖ਼ਾਨ ਨੂੰ ਗੌਰੀ ਨਾਲ ਪਿਆਰ ਹੋ ਗਿਆ ਸੀ। ਸ਼ਾਹਰੁਖ ਖ਼ਾਨ ਨੂੰ ਗੌਰੀ ਦੇ ਪਿਆਰ ‘ਚ ਕਈ ਪਾਪੜ ਵੇਲਨੇ ਪਏ ਸਨ। ਦੋਵਾਂ ਦੇ ਵਿਆਹ ‘ਚ ਸਭ ਤੋਂ ਵੱਡੀ ਦੀਵਾਰ ਸੀ ਧਰਮ ਦੀ। ਕਿਉਂਕਿ ਸ਼ਾਹਰੁਖ ਖ਼ਾਨ ਮੁਸਲਿਮ ਤੇ ਗੌਰੀ ਹਿੰਦੂ ਬ੍ਰਹਮਣ ਪਰਿਵਾਰ ਤੋਂ ਸਨ। ਗੌਰੀ ਦੇ ਮਾਤਾ-ਪਿਤਾ ਇਸ ਵਿਆਹ ਲਈ ਤਿਆਰ ਨਹੀਂ ਸਨ। ਉਧਰ ਸ਼ਾਹਰੁਖ ਖ਼ਾਨ ਵੀ ਫ਼ਿਲਮੀ ਜਗਤ ‘ਚ ਸੰਘਰਸ਼ ਕਰ ਰਹੇ ਸਨ। ਜਿਸਦੇ ਚੱਲਦੇ ਦੋਵਾਂ ਨੇ ਆਪਣੇ ਪਿਆਰ ਨੂੰ ਵਿਆਹ ‘ਚ ਬਦਲਣ ਦੇ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਸੰਘਰਸ਼ ਤੋਂ ਬਾਅਦ ਸ਼ਾਹਰੁਖ ਖ਼ਾਨ ਗੌਰੀ ਦੇ ਮਾਪਿਆਂ ਨੂੰ ਮਨਾਉਣ ‘ਚ ਕਾਮਯਾਬ ਹੋਏ। ਜਿਸ ਤੋਂ ਬਾਅਦ 26 ਅਗਸਤ 1991 ‘ਚ ਦੋਵਾਂ ਨੇ ਕੋਰਟ ਮੈਰਿਜ ਕਰਵਾਈ। ਬਾਅਦ ‘ਚ ਦੋਵਾਂ ਨੇ ਨਿਕਾਹ ਕਰਵਾਇਆ ਜਿਸ ‘ਚ ਗੌਰੀ ਦਾ ਨਾਂਅ ਆਇਸ਼ਾ ਰੱਖਿਆ ਗਿਆ ਸੀ। ਇਸ ਤੋਂ ਬਾਅਦ 25 ਅਕਤੂਬਰ 1991 ‘ਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਦੇ ਅਨੁਸਾਰ ਵਿਆਹ ਹੋਇਆ ਸੀ।

You may also like