Advertisment

ਅੱਜ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ ਜਨਮਦਿਨ, ਪਰ ਐਕਟਰ ਨੇ ਪੋਸਟ ਪਾ ਕੇ ਕਿਹਾ- ‘ਕੇਕ ਉਸ ਦਿਨ ਕੱਟਾਂਗਾ ਜਿਸ ਦਿਨ ਤਿੰਨ ਕਾਲੇ ਕਨੂੰਨ ਵਾਪਿਸ ਹੋਣਗੇ ਤੇ ਕਿਸਾਨ ਖੁਸ਼ੀ ਨਾਲ ਘਰ ਆਉਣਗੇ’

author-image
By Lajwinder kaur
New Update
ਅੱਜ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ ਜਨਮਦਿਨ, ਪਰ ਐਕਟਰ ਨੇ ਪੋਸਟ ਪਾ ਕੇ ਕਿਹਾ- ‘ਕੇਕ ਉਸ ਦਿਨ ਕੱਟਾਂਗਾ ਜਿਸ ਦਿਨ ਤਿੰਨ ਕਾਲੇ ਕਨੂੰਨ ਵਾਪਿਸ ਹੋਣਗੇ ਤੇ ਕਿਸਾਨ ਖੁਸ਼ੀ ਨਾਲ ਘਰ ਆਉਣਗੇ’
Advertisment
ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਹਨ । ਅੱਜ ਇਸ ਨਾਮੀ ਐਕਟਰ ਹਾਰਬੀ ਸੰਘਾ ਦਾ
Advertisment
ਬਰਥਡੇਅ ਹੈ । ਪਰ ਹਾਰਬੀ ਸੰਘਾ ਨੇ ਪੋਸਟ ਪਾ ਦੱਸਿਆ ਹੈ ਕਿ ਇਹ ਆਪਣੇ ਜਨਮਦਿਨ ਦਾ ਜਸ਼ਨ ਨਹੀਂ ਮਨਾਉਂਣਗੇ । inside image of famous punjabi actor comedian harby sangha image source- instagram  ਹੋਰ ਪੜ੍ਹੋ : ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Fikar kari Na Ammiye’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
Advertisment
inside image of harby sangh image source- facebook ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰੇ ਦੋਸਤੋ ਅੱਜ ਮੇਰਾ ਜਨਮ-ਦਿਨ ਹੈ ਪਰ ਮੈਂ ਕੇਕ ਨਈ ਕੱਟਾਂਗਾ ਮੈਂ ਆਪਣਾ ਜਨਮ-ਦਿਨ ਉਸ ਦਿਨ ਮਨਾਵਾਂਗਾ ਜਿਸ ਦਿਨ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਨੂੰਨ ਵਾਪਿਸ ਕਰ ਲਏ ਤੇ ਕਿਸਾਨ ਖੁਸ਼ੀ - ਖੁਸ਼ੀ ਆਪਣੇ ਘਰਾਂ ਨੂੰ ਆਉਣਗੇ ਫਿਰ ਆਪਾਂ ਕੇਕ ਕੱਟਾਂਗੇ ਹੇ ਮੇਰੇ ਪ੍ਰੀਤਮਾਂ ਸਭ ਤੇ ਮੇਹਰ ਭਰਿਆ ਹੱਥ ਰੱਖੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ …..???’ । ਪ੍ਰਸ਼ੰਸਕ ਕਮੈਂਟ ਕਰਕੇ ਹਾਰਬੀ ਸੰਘਾ ਦੀ ਤਾਰੀਫ ਤਾਂ ਕਰ ਹੀ ਰਹੇ ਨੇ ਤੇ ਨਾਲ ਬਰਥਡੇਅ ਵਿਸ਼ ਵੀ ਕਰ ਰਹੇ ਨੇ। punjabi actor harby sangha with his kids image source- instagram ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ ‘ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ ‘ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ । ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ । ਅੱਜ ਉਹ ਜਿਸ ਮੁਕਾਮ ਤੇ ਨੇ ਉਸ ਪਿੱਛੇ ਉਨ੍ਹਾਂ ਦਾ ਕਈ ਸਾਲਾਂ ਦਾ ਸੰਘਰਸ਼ ਤੇ ਮਿਹਨਤ ਲੱਗੀ ਹੈ। ਹਾਰਬੀ ਸੰਘਾ ਉਹ ਕਲਾਕਾਰਾਂ ‘ਚੋਂ ਇੱਕ ਨੇ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਨਾਲ ਖੜ੍ਹੇ ਹੋਏ ਨੇ । upcoming movie of actor harby sangha
Advertisment

Stay updated with the latest news headlines.

Follow us:
Advertisment
Advertisment
Latest Stories
Advertisment