ਅੱਜ ਹੈ ਹੇਮਾ ਮਾਲਿਨੀ ਦਾ ਜਨਮਦਿਨ, ਧੀ ਈਸ਼ਾ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਮਾਂ ਨੂੰ ਕੀਤਾ ਵਿਸ਼

written by Lajwinder kaur | October 16, 2022 01:24pm

Happy Birthday Hema Malini: ਕੋਈ ਸਮਾਂ ਹੁੰਦਾ ਸੀ ਡਰੀਮ ਗਰਲ ਹੇਮਾ ਮਾਲਿਨੀ ਦੇ ਹੁਸਨ ਦੇ ਚਰਚੇ ਹਰ ਪਾਸੇ ਹੁੰਦੇ ਸਨ ।ਆਪਣੇ ਸਮੇਂ ‘ਚ ਉਹ ਇੱਕ ਪ੍ਰਸਿੱਧ ਅਦਾਕਾਰਾ ਸੀ ਅਤੇ ਉਸ ਦੇ ਹੁਸਨ ਦੇ ਕਈ ਅਦਾਕਾਰ ਦੀਵਾਨੇ ਸਨ।

ਬਾਲੀਵੁੱਡ ਇੰਡਸਟਰੀ ਦੀ ਡਰੀਮ ਗਰਲ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਮਾਲਿਨੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਤੇ ਸਫਲ ਅਭਿਨੇਤਰੀ ਹੈ। ਸੋਸ਼ਲ ਮੀਡੀਆ ਉੱਤੇ ਅਦਾਕਾਰਾ ਨੂੰ ਪ੍ਰਸ਼ੰਸਕ ਪੋਸਟ ਪਾ ਕੇ ਵਧਾਈਆਂ ਦੇ ਰਹੇ ਹਨ। ਹੇਮਾ ਦੀ ਵੱਡੀ ਧੀ ਈਸ਼ਾ ਦਿਓਲ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਭਾਰਤੀ ਸਿੰਘ ਦਾ ਵੀਡੀਓ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

hema malini image-min image source twitter

ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮੰਮੀ ਹੇਮਾ ਮਾਲਿਨੀ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਪਿਆਰਾ ਜਿਹਾ ਸੁਨੇਹਾ ਲਿਖਿਆ ਹੈ। ਪਹਿਲੀ ਤਸਵੀਰ ‘ਚ ਈਸ਼ਾ ਆਪਣੀ ਮਾਂ ਨੂੰ ਕਿੱਸ ਕਰ ਰਹੀ ਹੈ ਤੇ ਦੂਜੀ ਤਸਵੀਰ ਚ ਘੁੱਟ ਕੇ ਜੱਫੀ ਪਾਈ ਹੋਈ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹੇਮਾ ਮਾਲਿਨੀ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

image source twitter

ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਅਮਾਨਕੁਡੀ ਵਿੱਚ ਹੋਇਆ ਸੀ। ਹੇਮਾ ਮਾਲਿਨੀ ਦਾ ਸਬੰਧ ਦੱਖਣੀ ਭਾਰਤ ਨਾਲ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਜਗ੍ਹਾ ਬਣਾਈ ਹੈ।

image source twitter

ਹੇਮਾ ਮਾਲਿਨੀ ਨੇ 1968 ਵਿੱਚ ਮਸ਼ਹੂਰ ਅਭਿਨੇਤਾ ਰਾਜ ਕਪੂਰ ਦੇ ਨਾਲ ਫਿਲਮ 'ਸਪਨੇ ਕਾ ਸੌਦਾਗਰ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਹੇਮਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਹੇਮਾ ਨੇ 'ਸ਼ੋਲੇ', 'ਸੀਤਾ ਗੀਤਾ', 'ਨਸੀਬ', 'ਜੌਨੀ ਮੇਰਾ ਨਾਮ', 'ਸੱਤੇ ਪੇ ਸੱਤਾ', 'ਤ੍ਰਿਸ਼ੂਲ', 'ਕ੍ਰਾਂਤੀ', 'ਪ੍ਰੇਮ ਨਗਰ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

 

View this post on Instagram

 

A post shared by Esha Deol Takhtani (@imeshadeol)

You may also like