ਆਪਣੇ ਭਰਾ ਸ਼ਾਹਿਦ ਕਪੂਰ ਨਾਲ 10 ਸਾਲ ਦੀ ਉਮਰ 'ਚ ਇਸ਼ਾਨ ਖੱਟਰ ਨੇ ਕੀਤਾ ਸੀ ਫ਼ਿਲਮਾਂ 'ਚ ਡੈਬਿਊ, ਜਨਮਦਿਨ 'ਤੇ ਜਾਣੋ ਖ਼ਾਸ ਗੱਲਾਂ

Written by  Aaseen Khan   |  November 01st 2019 03:40 PM  |  Updated: November 01st 2019 03:40 PM

ਆਪਣੇ ਭਰਾ ਸ਼ਾਹਿਦ ਕਪੂਰ ਨਾਲ 10 ਸਾਲ ਦੀ ਉਮਰ 'ਚ ਇਸ਼ਾਨ ਖੱਟਰ ਨੇ ਕੀਤਾ ਸੀ ਫ਼ਿਲਮਾਂ 'ਚ ਡੈਬਿਊ, ਜਨਮਦਿਨ 'ਤੇ ਜਾਣੋ ਖ਼ਾਸ ਗੱਲਾਂ

ਇਸ਼ਾਨ ਖੱਟਰ ਜਿਹੜੇ 'ਧੜਕ' ਅਤੇ 'ਬਿਓਂਡ ਦ ਕਲਾਉਡਸ' ਵਰਗੀਆਂ ਬਾਲੀਵੁੱਡ ਫ਼ਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਧੜਕ 'ਚ ਫ਼ਿਲਮ 'ਚ ਇਸ਼ਾਨ ਜਾਨਵੀ ਕਪੂਰ ਨਾਲ ਮੁੱਖ ਭੂਮਿਕਾ 'ਚ ਸਨ ਅਤੇ ਦੋਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸ਼ਾਨ ਖੱਟਰ ਨੇ 10 ਸਾਲ ਦੀ ਉਮਰ 'ਚ ਹੀ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਅੱਜ 1 ਨਵੰਬਰ ਨੂੰ ਇਸ਼ਾਨ ਖੱਟਰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ਼ਾਨ ਅਦਾਕਾਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਹਨ। ਸਾਲ 2005 'ਚ ਰਿਲੀਜ਼ ਹੋਈ ਸ਼ਾਹਿਦ ਕਪੂਰ ਦੀ ਫ਼ਿਲਮ 'ਵਾਹ ਲਾਈਫ ਹੋ ਤੋ ਐਸੀ' 'ਚ ਕੰਮ ਕਰ ਚੁੱਕੇ ਹਨ। ਇਸ ਸਮੇਂ ਇਸ਼ਾਨ ਦੀ ਉਮਰ ਮਹਿਜ਼ 10 ਸਾਲ ਸੀ। ਉਹਨਾਂ ਨੂੰ ਬਚਪਨ 'ਚ ਪਹਿਚਾਨਣਾ ਏਨਾ ਵੀ ਮੁਸ਼ਕਿਲ ਨਹੀਂ ਹੈ। ਇਸ ਫ਼ਿਲਮ 'ਚ ਸ਼ਾਹਿਦ ਕਪੂਰ ਦੇ ਨਾਲ ਅੰਮ੍ਰਿਤਾ ਰਾਵ ਮੁੱਖ ਭੂਮਿਕਾ 'ਚ ਸਨ।

Ishaan Khattar Ishaan Khattar

ਅਦਾਕਾਰ ਰਾਜੇਸ਼ ਖੱਟਰ ਇਸ਼ਾਨ ਦੇ ਪਿਤਾ ਹਨ। ਰਾਜੇਸ਼ ਖੱਟਰ ਨੇ ਨੀਲਿਮ ਅਜ਼ੀਮ ਨਾਲ 1990 'ਚ ਵਿਆਹ ਕਰਵਾਇਆ ਸੀ। ਦੋਨਾਂ ਦਾ ਵਿਆਹ 11 ਸਾਲ ਤੱਕ ਹੀ ਚੱਲ ਸਕਿਆ। ਇਸ ਵਿਆਹ ਤੋਂ ਬਾਅਦ ਰਾਜੇਸ਼ ਅਤੇ ਨੀਲਮ ਅਜ਼ੀਮ ਨੇ ਇਸ਼ਾਨ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਦੋਨੋ ਆਪਸੀ ਸਹਿਮਤੀ ਨਾਲ ਵੱਖ ਹੋ ਗਏ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ਼ਾਨ ਫ਼ਿਲਮ 'ਖਾਲੀ ਪੀਲੀ' 'ਚ ਨਜ਼ਰ ਆਉਣਗੇ ਜਿਸ ਅਨੰਨਿਆ ਪਾਂਡੇ ਉਹਨਾਂ ਦਾ ਸਾਥ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network