ਜਾਣੋ ਕਿੰਨੀ ਜਾਇਦਾਦ ਦੀ ਮਾਲਕਣ ਹੈ ਜੂਹੀ ਚਾਵਲਾ, ਕਾਰ ਕੁਲੈਕਸ਼ਨ ਜਾਣ ਕੇ ਹੋ ਜਾਵੋਗੇ ਹੈਰਾਨ
Happy Birthday Juhi Chawla: ਅੱਜ ਹੈ ਬਾਲੀਵੁੱਡ ਜਗਤ ਦੀ ਕਿਊਟ ਜਿਹੀ ਅਦਾਕਾਰਾ ਜੂਹੀ ਚਾਵਲਾ ਦਾ ਜਨਮਦਿਨ। ਸੋਸ਼ਲ ਮੀਡੀਆ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਅਦਾਕਾਰਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। 'ਕਯਾਮਤ ਸੇ ਕਯਾਮਤ ਤਕ', 'ਇਸ਼ਕ' ਅਤੇ 'ਯੈੱਸ ਬੌਸ' ਵਰਗੀਆਂ ਸ਼ਾਨਦਾਰ ਫ਼ਿਲਮਾਂ 'ਚ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੀ ਛਾਪ ਛੱਡਣ ਵਾਲੀ ਜੂਹੀ ਚਾਵਲਾ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ।
ਹੋਰ ਪੜ੍ਹੋ : ਸੋਫੇ 'ਤੇ ਸੌਂਦੇ ਰਹੇ ਐਕਟਰ ਕੁਨਾਲ ਖੇਮੂ, ਬੇਟੀ ਨੇ ਕਰ ਦਿੱਤਾ ਪਾਪਾ ਦਾ 'ਮੇਕਅੱਪ', ਦੇਖੋ ਮਜ਼ੇਦਾਰ ਵੀਡੀਓ
image source: instagram
ਜੂਹੀ ਚਾਵਲਾ ਅਜੇ ਵੀ ਆਪਣੀ ਅਦਾਕਾਰੀ ਤੋਂ ਕਾਫੀ ਕਮਾਈ ਕਰਦੀ ਹੈ। ਇਸ ਦੇ ਨਾਲ ਹੀ ਉਹ ਕਈ ਟੀਵੀ ਐਡ ਰਾਹੀਂ ਵੀ ਵਧੀਆ ਮੁਨਾਫਾ ਕਮਾਉਂਦੀ ਹੈ। ਫ਼ਿਲਮਾਂ ਅਤੇ ਇਸ਼ਤਿਹਾਰਾਂ ਤੋਂ ਇਲਾਵਾ ਜੂਹੀ ਚਾਵਲਾ ਆਪਣੇ ਕਾਰੋਬਾਰ ਤੋਂ ਵੀ ਸ਼ਾਨਦਾਰ ਕਮਾਈ ਕਰਦੀ ਹੈ। ਮੀਡੀਆ ਰਿਪੋਰਟ ਅਨੁਸਾਰ ਜੂਹੀ ਚਾਵਲਾ ਦੀ ਕੁੱਲ ਜਾਇਦਾਦ ਲਗਭਗ 48 ਕਰੋੜ ਰੁਪਏ ਦੱਸੀ ਜਾਂਦੀ ਹੈ।
image source: instagram
ਜੂਹੀ ਚਾਵਲਾ ਕੋਲ ਬਹੁਤ ਹੀ ਆਲੀਸ਼ਾਨ ਘਰ ਹੈ। ਉਨ੍ਹਾਂ ਦੇ ਘਰ 'ਚ ਆਰਾਮ ਵਾਲੀ ਹਰ ਚੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਜੂਹੀ ਚਾਵਲਾ ਦੇ ਘਰ ਦੀ ਕੀਮਤ ਕਰੋੜਾਂ 'ਚ ਦੱਸੀ ਜਾਂਦੀ ਹੈ।
ਜੂਹੀ ਚਾਵਲਾ ਨੂੰ ਮਹਿੰਗੀਆਂ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ 1.11 ਕਰੋੜ ਰੁਪਏ ਦੀ ਜੈਗੁਆਰ ਐਕਸਐਲਜੇ ਅਤੇ Audi Q7 ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।
image source: instagram
ਜੂਹੀ ਚਾਵਲਾ ਨੇ ਆਪਣੇ ਸ਼ਾਨਦਾਰ ਕਰੀਅਰ 'ਚ 'ਡਰ' , 'ਹਮ ਹੈਂ ਰਾਹੀ ਪਿਆਰ ਕੇ', 'ਦੀਵਾਨਾ ਮਸਤਾਨਾ', 'ਗੁਲਾਬ ਗੈਂਗ' ਅਤੇ 'ਭੂਤਨਾਥ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਹਾਲ ਹੀ ‘ਚ ਜੂਹੀ ਚਾਵਾਲ Hush Hush ਫ਼ਿਲਮ ਵਿੱਚ ਨਜ਼ਰ ਆਈ ਸੀ, ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ।