ਆਪਣੇ ਬਰਥਡੇਅ ‘ਤੇ ਇਸ ਮੁਟਿਆਰ ਦੇ ਨਾਲ ਡੇਟ ‘ਤੇ ਘੁੰਮਦੇ ਨਜ਼ਰ ਆਏ ਗਾਇਕ ਪ੍ਰਭ ਗਿੱਲ, ਦੇਖੋ ਵੀਡੀਓ

written by Lajwinder kaur | December 23, 2021

Happy Birthday Prabh Gill: ਗਾਇਕ ਪ੍ਰਭ ਗਿੱਲ ਜੋ ਕਿ ਅੱਜ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ। ਆਪਣੇ ਜਨਮਦਿਨ ‘ਤੇ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਗੀਤ ਵੇ ਢੋਲਾ (Ve Dhola) ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਡੇਟ ਉੱਤੇ ਚੱਲਣ ਦੀ ਗੱਲ ਅਸੀਂ ਨਹੀਂ ਸਗੋਂ ਪ੍ਰਭ ਗਿੱਲ ਆਪਣੇ ਨਵੇਂ ਗੀਤ ‘ਚ ਮੁਟਿਆਰ ਨੂੰ ਕਹਿ ਰਹੇ ਨੇ। ਜੀ ਹਾਂ ਇਹ ਗੀਤ ਰੋਮਾਂਟਿਕ ਜ਼ੌਨਰ ਵਾਲਾ ਗੀਤ ਹੈ ਜਿਸ ਨੂੰ ਗਾਇਕ ਪ੍ਰਭ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ ਅਤੇ ਗਾਇਕੀ 'ਚ ਸਾਥ ਦਿੱਤਾ ਹੈ ਫੀਮੇਲ ਗਾਇਕਾ Shekinah Mukhiya ।

ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

prabh gill happy birthday

ਪਿਆਰ ਦੇ ਰੰਗਾਂ ਨਾਲ ਭਰਿਆ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ 'ਚ ਚੱਲ ਰਿਹਾ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਮਨਿੰਦਰ ਕੈਲੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਦਾ ਹੈ। ਗਾਣੇ ਦੇ ਵੀਡੀਓ ਨੂੰ ਕੈਨੇਡਾ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਪ੍ਰਭ ਗਿੱਲ ਤੇ ਫੀਮੇਲ ਮਾਡਲ Japanjot Kaur । ਅਨਮੋਲ ਮਾਵੀ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਗੀਤ ਉਨ੍ਹਾਂ ਦਾ ਮਿਊਜ਼ਿਕ ਐਲਬਮ ‘Love holic’ ਦਾ ਪਹਿਲਾ ਗੀਤ ਹੈ।

ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

inside image of prabh gill

ਬਰਥਡੇਅ ਬੁਆਏ ਪ੍ਰਭ ਗਿੱਲ ਨੂੰ ਰੋਮਾਂਟਿਕ ਗੀਤਾਂ ਦਾ ਰਾਜਾ ਕਿਹਾ ਜਾਂਦਾ ਹੈ । ਉਨ੍ਹਾਂ ਦੇ ਜ਼ਿਆਦਾਤਰ ਗੀਤ ਪਿਆਰ ਦੇ ਜਜ਼ਬਾਤਾਂ ਦੇ ਨਾਲ ਹੀ ਜੁੜੇ ਹੁੰਦੇ ਨੇ । ਗਾਇਕ ਪ੍ਰਭ ਗਿੱਲ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ। ਉਨ੍ਹਾਂ ਨੂੰ ਨਿੱਕੀ ਉਮਰ ‘ਚ ਹੀ ਗਾਇਕੀ ਦੀ ਚੇਟਕ ਲੱਗ ਗਈ ਸੀ। ਪ੍ਰਭ ਗਿੱਲ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ‘ਤੇ ਚਲਦੇ ਰਹੇ। ਅੱਜ ਉਹ ਪੰਜਾਬੀ ਮਿਊਜ਼ਿਕ ਜਗਤ ਨਾਮੀ ਗਾਇਕ ਨੇ। ਪਰ ਉਨ੍ਹਾਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ 4-5 ਸਾਲ ਬਤੌਰ ਕੋਰਸ ਗਾਇਕ ਦਿਲਜੀਤ ਦੋਸਾਂਝ ਨਾਲ ਕੰਮ ਵੀ ਕੀਤਾ। ਅੱਜ ਉਹ ਗਾਇਕੀ ਵੀ ਨੇ ਅਤੇ ਐਕਟਰ ਵੀ ਨੇ। ਇਸ ਸਾਲ ਉਹ ‘ਯਾਰ ਅਣਮੁੱਲੇ ਰਿਟਰਨ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਏ ਸੀ। ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਪੋਸਟਾਂ ਪਾ ਕੇ ਪ੍ਰਭ ਗਿੱਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 

 

You may also like