'ਬਾਹੂਬਲੀ' ਪ੍ਰਭਾਸ ਇੱਕ ਫ਼ਿਲਮ ਲਈ ਹੁਣ ਲੈਂਦਾ ਹੈ ਕਰੋੜਾਂ ਰੁਪਏ, ਜਨਮਦਿਨ 'ਤੇ ਜਾਣੋ ਸ਼ਾਨਦਾਰ ਫ਼ਿਲਮੀ ਸਫ਼ਰ ਬਾਰੇ

Written by  Aaseen Khan   |  October 23rd 2019 03:57 PM  |  Updated: October 23rd 2019 04:00 PM

'ਬਾਹੂਬਲੀ' ਪ੍ਰਭਾਸ ਇੱਕ ਫ਼ਿਲਮ ਲਈ ਹੁਣ ਲੈਂਦਾ ਹੈ ਕਰੋੜਾਂ ਰੁਪਏ, ਜਨਮਦਿਨ 'ਤੇ ਜਾਣੋ ਸ਼ਾਨਦਾਰ ਫ਼ਿਲਮੀ ਸਫ਼ਰ ਬਾਰੇ

ਬਾਹੂਬਲੀ ਦੇ ਨਾਮ ਨਾਲ ਦੁਨੀਆ ਭਰ 'ਚ ਜਾਣੇ ਜਾਂਦੇ ਸਾਊਥ ਸਿਨੇਮਾ ਦੇ ਸਟਾਰ ਪ੍ਰਭਾਸ ਅੱਜ ਯਾਨੀ 23 ਅਕਤੂਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਸਾਲ ਸਾਹੋ ਫ਼ਿਲਮ ਨਾਲ ਬਾਲੀਵੁੱਡ 'ਚ ਵੀ ਤਹਿਲਕਾ ਮਚਾਉਣ ਵਾਲੇ ਪ੍ਰਭਾਸ ਆਮ ਜ਼ਿੰਦਗੀ 'ਚ ਤਾਂ ਕਾਫੀ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਇਨਸਾਨ ਹਨ ਪਰ ਪਰਦੇ 'ਤੇ ਉਹਨਾਂ ਦਾ ਇਕੱਲਾ ਇਕੱਲਾ ਡਾਇਲਾਗ ਹਿੱਟ ਹੁੰਦਾ ਹੈ।

 

View this post on Instagram

 

A post shared by Prabhas (@actorprabhas) on

ਫ਼ਿਲਮ ਬਾਹੂਬਲੀ ਨਾਲ ਉਹਨਾਂ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੋਇਆ ਹੈ। ਇਸ ਫ਼ਿਲਮ ਨੇ 1500 ਕਰੋੜ ਦੇ ਕਰੀਬ ਰੁਪਏ ਪੂਰੀ ਦੁਨੀਆ 'ਚ ਕਮਾਏ ਹਨ। ਦੱਸ ਦਈਏ ਇਸ ਫ਼ਿਲਮ ਦਾ ਸ਼ੂਟ ਪੂਰੇ ਪੰਜ ਸਾਲ 'ਚ ਪੂਰਾ ਹੋਇਆ ਸੀ। ਫ਼ਿਲਮ ਨਿਰਮਾਤਾ ਨੇ ਇਸ ਫ਼ਿਲਮ ਲਈ ਪ੍ਰਭਾਸ ਨੂੰ ਤਕਰੀਬਨ ਡੇਢ ਕਰੋੜ ਰੁਪਏ ਤੱਕ ਦਾ ਜਿੰਮ ਦਾ ਸਮਾਨ ਹੀ ਤੋਹਫੇ 'ਚ ਦਿੱਤਾ ਸੀ।

ਪ੍ਰਭਾਸ ਨੂੰ ਬਾਹੂਬਲੀ ਫ਼ਿਲਮ ਲਈ 25 ਕਰੋੜ ਰੁਪਏ ਦੀ ਰਕਮ ਮਿਲੀ ਸੀ ਅਤੇ ਹੁਣ ਉਹ 30 ਕਰੋੜ ਰੁਪਏ ਇੱਕ ਫ਼ਿਲਮ ਦੀ ਫੀਸ ਲੈਂਦੇ ਹਨ।ਪ੍ਰਭਾਸ ਨੇ ਤੇਲਗੂ ਫ਼ਿਲਮ ਈਸ਼ਵਰ ਤੋਂ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਰਾਘਵੇਂਦਰ, ਯੋਗੀ, ਏਕ ਨਿਰੰਜਨ, ਰੇਬੇਲ ਅਤੇ ਬਾਹੂਬਲੀ ਵਰਗੀਆਂ ਫ਼ਿਲਮਾਂ ਕਰ ਚੁੱਕੀਆਂ ਹਨ। ਪ੍ਰਭਾਸ ਸਾਹੋ ਫ਼ਿਲਮ ਨੂੰ ਮਿਲਾ ਕੇ ਹੁਣ ਤੱਕ 19 ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।

ਹੋਰ ਵੇਖੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ

ਸਾਊਥ ਸਿਨੇਮਾ ਤੋਂ ਹੁਣ ਪ੍ਰਭਾਸ ਦੀਆਂ ਫ਼ਿਲਮਾਂ ਦਾ ਜਲਵਾ ਦੁਨੀਆ ਭਰ ਦੇ ਸਿਨੇਮਾ ਜਗਤ 'ਚ ਫੈਲ ਚੁੱਕਿਆ ਹੈ। ਉਹਨਾਂ ਦੇ ਜਨਮਦਿਨ 'ਤੇ ਹਰ ਕੋਈ ਮੁਬਾਰਕਾਂ ਦੇ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network