ਪ੍ਰੀਤੀ ਜਿੰਟਾ ਮਨਾ ਰਹੇ ਨੇ 45ਵਾਂ ਜਨਮਦਿਨ, 34 ਬੱਚਿਆਂ ਦੀ ਮਾਂ ਬਣਕੇ ਕਰ ਦਿੱਤਾ ਸੀ ਸਭ ਨੂੰ ਹੈਰਾਨ

written by Lajwinder kaur | January 31, 2020

ਫ਼ਿਲਮ ਜਗਤ ‘ਚ ਡਿੰਪਲ ਗਰਲ ਨਾਲ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕਈ ਦਿਲਚਸਪ ਕਿੱਸੇ ਹਨ। ਇੱਕ ਕਿੱਸਾ ਅਜਿਹਾ ਵੀ ਹੈ ਜਿਸ ਨਾਲ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜੀ ਹਾਂ ਉਨ੍ਹਾਂ ਨੇ ਆਪਣੇ 34ਵੇਂ ਜਨਮਦਿਨ ਉੱਤੇ ਰਿਸ਼ੀਕੇਸ਼ ਦੇ ਇਕ ਯਤੀਮਖ਼ਾਨਾ ਤੋਂ 34 ਕੁੜੀਆਂ ਨੂੰ ਗੋਦ ਲਿਆ ਸੀ। ਇਨ੍ਹਾਂ 34 ਬੱਚੀਆਂ ਦੀ ਪਰਵਰਿਸ਼ ਦੀ ਪੂਰੀ ਜ਼ਿੰਮੇਦਾਰੀ ਪ੍ਰੀਤੀ ਨੇ ਲੈ ਰੱਖੀ ਹੈ। ਇਨ੍ਹਾਂ ਬੱਚੀਆਂ ਨੂੰ ਪ੍ਰੀਤੀ ਦੇ ਬੱਚਿਆਂ ਦੇ ਨਾਲ ਹੀ ਜਾਣਿਆ ਜਾਂਦਾ ਹੈ।

ਹੋਰ ਵੇਖੋ:‘ਲਾਵਾਂ ਫੇਰੇ 2’ ਦਾ ਪੋਸਟਰ ਆਇਆ ਸਾਹਮਣੇ, ਜੀਜਾ ਗੈਂਗ ਫਿਰ ਪਾਵੇਗਾ ਪੰਗੇ

ਜੇ ਝਾਤ ਮਾਰੀਏ ਉਨ੍ਹਾਂ ਦੀ ਨਿੱਜੀ ਲਾਇਫ਼ ਦੀ ਤਾਂ ਉਨ੍ਹਾਂ ਨੇ ਬਹੁਤ ਸਾਰੇ ਅੱਪਸ ਐਂਡ ਡਾਉਨਸ ਵੇਖੇ ਨੇ। ਪ੍ਰੀਤੀ ਦਾ ਜਨ‍ਮ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਹੋਇਆ ਸੀ। ਉਸ ਸਮੇਂ ਪ੍ਰੀਤੀ ਸਿਰਫ 13 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦੁਰਗਾਨੰਦ ਜਿੰਟਾ ਦੀ ਕਾਰ ਐਕ‍ਸੀਡੈਂਟ 'ਚ ਮੌਤ ਹੋ ਗਈ ਸੀ। ਉਨ੍ਹਾਂ ਨੇ ਚਾਕਲੇਟ, ਸਰਫ ਵਰਗੇ ਕਈ ਉਤਪਾਦਾਂ ਦੀ ਐਡ ਤੋਂ ਮਾਡਲਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਆਪਣਾ ਬਾਲੀਵੁੱਡ ਡੈਬਿਊ ਫ਼ਿਲ‍ਮ 'ਦਿਲ ਸੇ' ਤੋਂ ਕੀਤਾ ਸੀ। ਇਸ ਫ਼ਿਲਮ ‘ਚ ਉਹ ਸ਼ਾਹਰੁਖ ਖ਼ਾਨ ਦੇ ਆਪੋਜ਼ਿਟ ਨਜ਼ਰ ਆਏ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ 41 ਸਾਲ ਦੀ ਉਮਰ ‘ਚ ਆਪਣੀ ਉਮਰ ਤੋਂ 10 ਸਾਲ ਛੋਟੇ ਵਿਦੇਸ਼ੀ ਬੁਆਏ ਫਰੈਂਡ ਜੀਨ ਗੁਡਇਨਫ ਵਿਆਹ ਕਰਵਾਇਆ ਸੀ। ਪ੍ਰੀਤੀ ਜਿੰਟਾ ਜਿਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਕੁਝ ਦੂਰੀ ਬਣਾਈ ਹੋਈ ਹੈ। ਪਰ ਵਿਦੇਸ਼ ‘ਚ ਵੀ ਰਹਿ ਕਿ ਉਹ ਭਾਰਤੀ ਤਿਉਹਾਰਾਂ ਨੂੰ ਬੜੀ ਹੀ ਗਰਮਜੋਸ਼ੀ ਦੇ ਨਾਲ ਮਨਾਉਂਦੇ ਨੇ। ਉਹ ਇੰਸਟਾਗ੍ਰਾਮ ਉੱਤੇ ਆਪਣੇ ਲਾਈਫ਼ ਪਾਟਨਰ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਪ੍ਰੀਤੀ ਜਿੰਟਾ ਵੀਰ-ਜ਼ਾਰਾ, ਕੱਲ ਹੋ ਨਾ ਹੋ, ਦਿਲ ਹੈ ਤੁਮ੍ਹਾਰਾ, ਸਲਾਮ ਨਮਸਤੇ, ਕੋਈ ਮਿਲ ਗਿਆ, ਕਭੀ ਅਲਵਿਦਾ ਨਾ ਕਹਿਣਾ ਵਰਗੀ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਆਈਪੀਐਲ ‘ਚ ਉਨ੍ਹਾਂ ਦੀ ਆਪਣੀ ਕ੍ਰਿਕੇਟ ਟੀਮ ਕਿੰਗਸ ਇਨੇਵਨ ਵੀ ਹੈ। ਉਹ ਅਕਸਰ ਖੇਡ ਦੇ ਮੈਦਾਨ ‘ਤੇ ਆਪਣੀ ਟੀਮ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਨਜ਼ਰ ਆਉਂਦੇ ਹਨ।

0 Comments
0

You may also like