ਯੁਵਿਕਾ ਚੌਧਰੀ ਨੇ ਦਿੱਤੀ ਪਤੀ ਦੇ ਬਰਥਡੇਅ ‘ਤੇ ਸ਼ਾਨਦਾਰ ਪਾਰਟੀ, ਪ੍ਰਿੰਸ ਨਰੂਲਾ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  November 24th 2019 12:00 PM  |  Updated: November 24th 2019 12:04 PM

ਯੁਵਿਕਾ ਚੌਧਰੀ ਨੇ ਦਿੱਤੀ ਪਤੀ ਦੇ ਬਰਥਡੇਅ ‘ਤੇ ਸ਼ਾਨਦਾਰ ਪਾਰਟੀ, ਪ੍ਰਿੰਸ ਨਰੂਲਾ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

‘ਕਿੰਗ ਆਫ਼ ਰਿਆਲਟੀ ਸ਼ੋਅਜ਼’ ਕਹੇ ਜਾਂਦੇ ਪ੍ਰਿੰਸ ਨਰੂਲਾ 24 ਨਵੰਬਰ ਯਾਨੀ ਕਿ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਉਨ੍ਹਾਂ ਦੀ ਲਾਈਫ ਪਾਟਨਰ ਯੁਵਿਕਾ ਚੌਧਰੀ ਨੇ ਪ੍ਰਿੰਸ ਨਰੂਲਾ ਦੇ ਬਰਥਡੇਅ ਉੱਤੇ ਸ਼ਾਨਦਾਰ ਪਾਰਟੀ ਰੱਖੀ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਯੁਵਿਕਾ ਚੌਧਰੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇਸ ਜਸ਼ਨ ‘ਚ ਟੀਵੀ ਦੀਆਂ ਕਈ ਨਾਮੀ ਹਸਤੀਆਂ ਤੇ ਪੰਜਾਬੀ ਕਲਾਕਾਰ ਵੀ ਨਜ਼ਰ ਆ ਰਹੇ ਹਨ।

ਹੋਰ ਵੇਖੋ:ਨੇਹਾ ਧੂਪੀਆ ਆਪਣੀ ਧੀ ਤੇ ਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਦੱਸ ਦਈਏ ਪ੍ਰਿੰਸ ਤੇ ਯੁਵਿਕਾ ਨੇ 2018 'ਚ ਵਿਆਹ ਕਰਵਾ ਲਿਆ ਸੀ। ਦੋਵਾਂ ਦੀ ਲਵ ਸਟੋਰੀ ਟੀਵੀ ਦੇ ਰਿਆਲਟੀ ਸ਼ੋਅ ਤੋਂ ਹੀ ਸ਼ੁਰੂ ਹੋਈ ਸੀ। ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ ਤੋਂ ਲੱਗੇ ਸਨ।

ਜੀ ਹਾਂ ਉਨ੍ਹਾਂ ਨੇ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ਮਿਸਟਰ ਪੰਜਾਬ 2014 'ਚ ਭਾਗ ਲਿਆ ਸੀ। ਜਿਸ ‘ਚ ਉਹ ਦੂਜੇ ਰਨਰ ਅੱਪ ਰਹੇ ਸਨ। ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ਜਿੱਤੇ ਤੇ ਮਨੋਰੰਜਨ ਜਗਤ ਦੀ ਦੁਨੀਆਂ ‘ਚ ਚੰਗਾ ਨਾਂਅ ਬਣਾਇਆ। ਉਹ ਟੀਵੀ ਦੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੇ ਨੇ ਅਤੇ ਹਾਲ ਹੀ 'ਚ ਉਨ੍ਹਾਂ ਨੇ ਇੱਕ ਹੋਰ ਖਿਤਾਬ ਆਪਣੇ ਨਾਮ ਕਰ ਲਿਆ ਹੈ। ਉਹ ਹੈ ‘ਨੱਚ ਬੱਲੀਏ 9’,  ਜਿਸ ‘ਚ ਪ੍ਰਿੰਸ ਨਰੂਲਾ ਅਤੇ ਯੁਵੀਕਾ ਚੌਧਰੀ ਜੇਤੂ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network