ਦੁਨੀਆ ਭਰ ‘ਚ ਇੰਡੀਆ ਦਾ ਨਾਂਅ ਰੌਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅੱਜ ਮਨਾ ਰਹੇ ਨੇ ਜਨਮ ਦਿਨ, ਨਾਮੀ ਹਸਤੀਆਂ ਨੇ ਕਮੈਂਟਸ ਕਰਕੇ ਦਿੱਤੀਆਂ ਬਰਥਡੇਅ ਦੀਆਂ ਵਧਾਈਆਂ
ਭਾਰਤ ਦੀ ਬੇਟੀ ਪੀ. ਵੀ ਸਿੰਧੂ ਜਿਸ ਨੇ ਦੁਨੀਆ ਭਰ ‘ਚ ਇੰਡੀਆ ਦਾ ਨਾਂਅ ਰੌਸ਼ਨ ਕੀਤਾ ਹੈ । ਬੈਡਮਿੰਟਨ ਖਿਡਾਰੀ ਪੀ ਵੀ ਸਿੱਧੂ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਹੋਰ ਵੇਖੋ:ਅਮਰ ਨੂਰੀ ਨੇ ਬੇਟੇ ਸਾਰੰਗ ਸਿਕੰਦਰ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਅਰਦਾਸ
ਪੀ ਵੀ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਉਹ ਕੇਕ ਦੇ ਨਾਲ ਨਜ਼ਰ ਆ ਰਹੇ ਨੇ । ਟਵਿੱਟਰ ਉੱਤੇ ਪੀ. ਵੀ. ਸਿੰਧੂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਪੰਜਾਬੀ ਗਾਇਕ ਗੁਰੂ ਰੰਧਾਵਾ, ਸੋਨੂੰ ਸੂਦ, ਸੁਰੇਸ਼ ਰੈਨਾ, ਯੁਵਰਾਜ ਸਿੰਘ ਤੇ ਕਈ ਹੋਰ ਨਾਮੀ ਹਸਤੀਆਂ ਨੇ ਵੀ ਕਮੈਂਟ ਕਰਕੇ ਪੀ.ਵੀ. ਸਿੰਧੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।
ਭਾਰਤ ਦੀ ਬੈਡਮਿੰਟਨ ਖਿਡਾਰਨ ਹੈ, ਜਿਸ ਨੇ 2016 ਓਲੰਪਿਕ ਖੇਡਾਂ ਵਿੱਚ ਭਾਰਤ ਲਈ 2016 ਓਲੰਪਿਕ ਦਾ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ ਸੀ । ਪਿਛਲੇ ਸਾਲ ਪੀ ਵੀ ਸਿੰਧੂ ਨੇ ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਸੀ ।