ਅੱਜ ਹੈ ਸ਼ਿਖਰ ਧਵਨ ਦਾ ਜਨਮ ਦਿਨ, ਜਾਣੋ ਕਿਵੇਂ ਸ਼ੁਰੂ ਹੋਈ ਸੀ ਉਮਰ ‘ਚ 10 ਸਾਲ ਵੱਡੀ, ਤਲਾਕਸ਼ੁਦਾ ਤੇ 2 ਬੱਚਿਆਂ ਦੀ ਮਾਂ ਦੇ ਨਾਲ ਲਵ ਸਟੋਰੀ

written by Lajwinder kaur | December 05, 2019

ਇੰਡੀਅਨ ਓਪਨਰ ਸ਼ਿਖਰ ਧਵਨ ਜੋ ਕਿ ਅੱਜ ਯਾਨੀ ਕਿ 5 ਦਸੰਬਰ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਿਖਰ ਧਵਨ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਲਿਖਿਆ ਹੈ, ਧੰਨਵਾਦ ਤੁਹਾਡੇ ਸਾਰਿਆਂ ਦਾ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ! ਖ਼ਲੀਲ ਅਹਿਮਦ ਤੇ ਮੈਂ ਬਹੁਤ ਸ਼ੁਕਰਗੁਜਾਰ ਹਾਂ ਸਾਰਿਆਂ ਵੱਲੋਂ ਮਿਲ ਰਹੇ ਪਿਆਰ ਲਈ...ਖੁਸ਼ ਰਹੋ ਦੋਸਤੋ..’ ਇਸ ਵੀਡੀਓ ‘ਚ ਸ਼ਿਖਰ ਧਵਨ ਤੇ ਖ਼ਲੀਲ ਅਹਿਮਦ ਦਿਲਜੀਤ ਦੋਸਾਂਝ ਦੇ ਗੀਤ ਹੈਪੀ ਬਰਥਡੇਅ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Thank you all for your birthday wishes! @khaleelahmed13 and I are grateful for all the love. Khush raho doston ✌

A post shared by Shikhar Dhawan (@shikhardofficial) on

ਜੇ ਗੱਲ ਕਰੀਏ ਸ਼ਿਖਰ ਧਵਨ ਦੇ ਕ੍ਰਿਕੇਟ ਦੀ ਤਾਂ ਉਸ ‘ਚ ਤਾਂ ਉਹ ਵਾਹ ਵਾਹੀ ਖੱਟ ਚੁੱਕੇ ਨੇ। ਪਰ ਉਨ੍ਹਾਂ ਦੀ ਲਵ ਸਟੋਰੀ ਵੀ ਕਾਫੀ ਦਿਲਚਸਪ ਰਹੀ ਹੈ। ਜੀ ਹਾਂ ਉਨ੍ਹਾਂ ਨੂੰ ਆਪਣੀ ਲਾਈਫ ਪਾਟਨਰ ਇੰਟਰਨੈੱਟ ਉੱਤੇ ਮਿਲੀ ਸੀ। ਇੱਕ ਦਿਨ ਉਹ ਹਰਭਜਨ ਸਿੰਘ ਦੀ ਫੇਸਬੁੱਕ ਦੇਖ ਰਹੇ ਸਨ ਤੇ ਉੱਥੇ ਹੀ ਉਨ੍ਹਾਂ ਨੇ ਆਇਸ਼ਾ ਨੂੰ ਦੇਖਿਆ ਤੇ ਫਰੈਂਡ ਰਿਕਵੈਸਟ ਭੇਜ ਦਿੱਤੀ।

ਆਸਟਰੇਲੀਆਈ ਬਾਕਸਰ ਆਇਸ਼ਾ ਨੇ ਫਰੈਂਡ ਰਿਕਵੈਸਟ ਅਕਸੈਪਟ ਕਰ ਲਈ, ਜਿਸ ਤੋਂ ਬਾਅਦ ਦੋਵਾਂ ‘ਚ ਗੱਲਾਂ-ਬਾਤਾਂ ਸ਼ੁਰੂ ਹੋਣ ਲੱਗ ਗਈਆਂ। ਦੋਸਤੀ ਤੋਂ ਪਿਆਰ ਤੇ ਬਾਅਦ ‘ਚ ਗੱਲ ਵਿਆਹ ਤੱਕ ਪਹੁੰਚ ਗਈ। ਪਰ ਸ਼ਿਖਰ ਧਵਨ ਲਈ ਪਿਆਰ ਨੂੰ ਪਰਵਾਨ ਚੜ੍ਹਾਉਣ ਇੰਨਾ ਆਸਾਨ ਨਹੀਂ ਸੀ। ਕਿਉਂਕਿ ਆਇਸ਼ਾ ਉਮਰ ‘ਚ ਸ਼ਿਖਰ ਤੋਂ 10 ਸਾਲ ਵੱਡੀ ਸੀ ਤੇ ਤਲਾਕਸ਼ੁਦਾ ਸੀ। ਇਸ ਤੋਂ ਇਲਾਵਾ ਉਹ ਦੋ ਬੱਚਿਆਂ ਦੀ ਮਾਂ ਵੀ ਸਨ।

ਪਰ ਸ਼ਿਖਰ ਧਵਨ ਨੇ ਆਪਣੇ ਘਰਦਿਆਂ ਨੂੰ ਮਨਾ ਲਿਆ ਤੇ ਸਾਲ 2012 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਦੋਵੇਂ ਨੇ ਸਿੱਖ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਸੀ। ਆਇਸ਼ਾ ਤੇ ਸ਼ਿਖਰ ਧਵਨ ਹੁਣ ਤਿੰਨ ਬੱਚਿਆਂ ਦੇ ਮਾਂ-ਬਾਪ ਨੇ। ਦੋ ਬੇਟੀਆਂ ਰੀਆ ਤੇ ਅਲੀਆਹ ਤੇ ਇੱਕ ਬੇਟਾ ਜ਼ੋਰਾਵਰ ਹੈ।

You may also like