Happy Birthday Sonu Nigam: ਕਦੇ ਪਿਤਾ ਨਾਲ ਸ਼ਾਦੀਆਂ 'ਚ ਗਾਉਣ ਵਾਲੇ ਸੋਨੂੰ ਨਿਗਮ ਦੀ ਇਸ ਗਾਣੇ ਨੇ ਬਦਲੀ ਕਿਸਮਤ, ਪੜ੍ਹੋ ਪੂਰੀ ਖ਼ਬਰ

written by Pushp Raj | July 30, 2022

Happy Birthday Sonu Nigam: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ ਅੱਜ ਜਨਮ ਦਿਨ ਹੈ। ਸੋਨੂੰ ਨਿਗਮ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਆਓ ਸੋਨੂੰ ਨਿਗਮ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਜਾਣਦੇ ਹਾਂ, ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

Image source: Instagram

ਸੋਨੂੰ ਨਿਗਮ ਦਾ ਜਨਮ
ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ ਵਿਖੇ ਹੋਇਆ ਸੀ। ਸੋਨੂੰ ਨਿਗਮ ਨੇ ਕਰੜਾ ਸੰਘਰਸ਼ ਕਰਕੇ ਬਾਲੀਵੁੱਡ ਦੇ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਹੈ। ਸੋਨੂੰ ਨਿਗਮ ਦਾ ਬਚਪਨ ਤੋਂ ਹੀ ਸੰਗੀਤ ਵੱਲ ਰੁਝਾਨ ਸੀ।

ਪਿਤਾ ਤੋਂ ਵਿਰਾਸਤ 'ਚ ਮਿਲੀ ਸੰਗੀਤ ਦੀ ਸਿੱਖਿਆ
ਸੋਨੂੰ ਨੂੰ ਗਾਇਕੀ ਦਾ ਹੁਨਰ ਉਨ੍ਹਾਂ ਦੇ ਪਿਤਾ ਕੋਲੋਂ ਮਿਲਿਆ। ਮਹਿਜ਼ 4 ਸਾਲ ਦੀ ਉਮਰ ਤੋਂ ਹੀ ਸੋਨੂੰ ਨਿਗਮ ਨੇ ਆਪਣੇ ਪਿਤਾ ਨਾਲ ਵਿਆਹ-ਸ਼ਾਦੀਆਂ, ਫੰਕਸ਼ਨ ਆਦਿ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਵੀ ਉਨ੍ਹਾਂ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਸੋਨੂੰ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਬਹੁਤ ਪ੍ਰਭਾਵਿਤ ਹੈ। ਸ਼ੁਰੂਆਤੀ ਦਿਨਾਂ 'ਚ ਉਹ ਸਟੇਜ 'ਤੇ ਰਫੀ ਸਾਹਿਬ ਦੇ ਗੀਤ ਗਾਉਂਦੇ ਸਨ। ਅੱਜ ਸੋਨੂੰ ਨਿਗਮ ਸਭ ਤੋਂ ਮਹਿੰਗੇ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ।

ਜਦੋਂ ਸੋਨੂੰ 18-19 ਸਾਲ ਦਾ ਸੀ ਤਾਂ ਉਸਦੇ ਪਿਤਾ ਉਸਨੂੰ ਮੁੰਬਈ ਲੈ ਕੇ ਪਹੁੰਚੇ । ਇਥੇ ਸੋਨੂੰ ਨਿਗਮ ਨੇ ਉਸਤਾਦ ਗੁਲਾਮ ਮੁਸਤਫਾ ਖ਼ਾਨ ਤੋਂ ਸੰਗੀਤ ਦੀ ਸਿਖਲਾਈ ਲਈ। ਹਾਲਾਂਕਿ ਉਨ੍ਹਾਂ ਲਈ ਬਾਲੀਵੁੱਡ 'ਚ ਥਾਂ ਬਣਾਉਣਾ ਆਸਾਨ ਨਹੀਂ ਸੀ।

Image source: Instagram

ਗੁਲਸ਼ਨ ਕੁਮਾਰ ਨੇ ਪਛਾਣਿਆ ਸੋਨੂੰ ਨਿਗਮ ਦਾ ਹੁਨਰ
ਉਸ ਸਮੇਂ ਟੀ-ਸੀਰੀਜ਼ ਦੁਆਰਾ ਸੋਨੂੰ ਨਿਗਮ ਦੇ ਹੁਨਰ ਨੂੰ ਪਛਾਣਿਆ ਗਿਆ ਅਤੇ 'ਰਫੀ ਕੀ ਯਾਦਾਂ' ਦੇ ਨਾਮ ਹੇਠ ਸੋਨੂੰ ਵੱਲੋਂ ਗਾਏ ਗੀਤਾਂ ਦੀ ਇੱਕ ਐਲਬਮ ਰਿਲੀਜ਼ ਕੀਤੀ ਗਈ। ਸੋਨੂੰ ਨੇ ਪਲੇਬੈਕ ਸਿੰਗਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਜਨਮ' ਨਾਲ ਕੀਤੀ ਸੀ ਪਰ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ 5 ਸਾਲਾਂ ਤੱਕ ਪਲੇਬੈਕ ਸਿੰਗਰ ਬਂਨਣ ਲਈ ਸਖ਼ਤ ਸੰਘਰਸ਼ ਕੀਤਾ।

ਇਸ ਗੀਤ ਨੇ ਬਦਲੀ ਸੋਨੂੰ ਨਿਗਮ ਦੀ ਕਿਸਮਤ
ਸੋਨੂੰ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਉਦੋਂ ਆਇਆ ਜਦੋਂ ਉਨ੍ਹਾਂ ਨੂੰ ਸ਼ੋਅ 'ਸਾਰੇਗਾਮਾ' ਨੂੰ ਹੋਸਟ ਕਰਨ ਦਾ ਮੌਕਾ ਮਿਲਿਆ। ਇਹ ਸ਼ੋਅ ਸਾਲ 1995 ਵਿੱਚ ਪ੍ਰਸਾਰਿਤ ਹੋਇਆ ਸੀ। ਇਸ ਤੋਂ ਬਾਅਦ ਉਹ ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੂੰ ਮਿਲੇ ਅਤੇ ਗੁਲਸ਼ਨ ਕੁਮਾਰ ਨੇ ਸੋਨੂੰ ਨੂੰ ਫਿਲਮ 'ਬੇਵਫਾ ਸਨਮ' 'ਚ ਗਾਉਣ ਦਾ ਮੌਕਾ ਦਿੱਤਾ। ਫਿਲਮ 'ਚ ਉਨ੍ਹਾਂ ਦਾ ਗਾਇਆ ਗੀਤ 'ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ' ਕਾਫੀ ਹਿੱਟ ਹੋਇਆ ਸੀ।

320 ਫਿਲਮਾਂ ਲਈ ਗਾਏ ਗੀਤ 
ਇਸ ਗੀਤ ਨੇ ਸੋਨੂੰ ਨਿਗਮ ਦੀ ਕਿਸਮਤ ਬਦਲ ਦਿੱਤੀ। ਇਸ ਗੀਤ ਦੇ ਹਿੱਟ ਹੋਣ ਦੇ ਨਾਲ ਹੀ ਬਾਅਦ ਸੋਨੂੰ ਦੀ ਸਫਲਤਾ ਦਾ ਸਫਰ ਸ਼ੁਰੂ ਹੋਇਆ। ਸੋਨੂੰ ਦੀ ਆਵਾਜ਼ ਸ਼ਾਹਰੁਖ ਅਤੇ ਆਮਿਰ ਵਰਗੇ ਚੰਗੇ ਕਲਾਕਾਰਾਂ ਨਾਲ ਚੰਗੀ ਤਰ੍ਹਾਂ ਫਿੱਟ ਬੈਠਦੀ ਹੈ। ਉਸਨੇ 3 ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਲਗਭਗ 320 ਫਿਲਮਾਂ ਲਈ ਗੀਤ ਗਾਏ।

Image source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੁੱਤਰ ਦੀ ਯਾਦ 'ਚ ਬਣਵਾਇਆ ਟੈਟੂ, ਤਸਵੀਰਾਂ ਵੇਖ ਭਾਵੁਕ ਹੋਏ ਫੈਨਜ਼

ਸੋਨੂੰ ਨਿਗਮ ਨੂੰ ਹੁਣ ਤੱਕ ਦੋ ਵਾਰ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੋਨੂੰ ਨੂੰ ਫਿਲਮ 'ਕਲ ਹੋ ਨਾ ਹੋ' ਦੇ ਟਾਈਟਲ ਟਰੈਕ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲ ਚੁੱਕਾ ਹੈ। ਸੋਨੂੰ ਨਿਗਮ ਨੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ, ਕੰਨੜ, ਬੰਗਾਲੀ, ਉੜੀਆ, ਪੰਜਾਬੀ, ਤਾਮਿਲ, ਮੈਥਿਲੀ, ਭੋਜਪੁਰੀ, ਨੇਪਾਲੀ ਅਤੇ ਮਰਾਠੀ ਭਾਸ਼ਾਵਾਂ ਵਿੱਚ ਵੀ ਗੀਤ ਗਾਏ ਹਨ।

You may also like