ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੁੱਤਰ ਦੀ ਯਾਦ 'ਚ ਬਣਵਾਇਆ ਟੈਟੂ, ਤਸਵੀਰਾਂ ਵੇਖ ਭਾਵੁਕ ਹੋਏ ਫੈਨਜ਼

written by Pushp Raj | July 29, 2022

Sidhu Moose Wala’s parents inked his Tattoo: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਅੱਜ 2 ਮਹੀਨੇ ਬੀਤ ਚੁੱਕੇ ਹਨ। ਮਰਹੂਮ ਗਾਇਕ ਨੂੰ ਅੱਜ ਵੀ ਉਨ੍ਹਾਂ ਦੇ ਫੈਨਜ਼ ਭੁੱਲ ਨਹੀਂ ਸਕੇ ਹਨ। ਹਾਲ ਹੀ ਵਿੱਚ ਸਿੱਧੂ ਦੇ ਮਾਤਾ-ਪਿਤਾ ਨੇ ਪੁੱਤਰ ਦੀ ਯਾਦ 'ਚ ਟੈਟੂ ਬਣਵਾਇਆ ਹੈ। ਸਿੱਧੂ ਦੇ ਮਾਪਿਆਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

image From instagram

ਦਰਅਸਲ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਹਾਂ ਦੇ ਹੱਥਾਂ ਉੱਤੇ ਮਰਹੂਮ ਗਾਇਕ ਸਿੱਧੂ ਮੂਸਵਾਲਾ ਦਾ ਟੈਟੂ ਬਣਿਆ ਹੋਇਆ ਹੈ।

ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦੇ ਪਿਤਾ ਦੇ ਹੱਥ ਵਿੱਚ ਸਿੱਧੂ ਦੀ ਤਸਵੀਰ ਬਣੀ ਹੋਈ ਹੈ। ਪਿਤਾ ਦੇ ਹੱਥ ਵਿੱਚ ਪੁੱਤਰ ਦੀ ਤਸਵੀਰ ਦੇ ਨਾਲ-ਨਾਲ ਇਸ ਉੱਤੇ ਲਿਖਵਾਇਆ ਹੈ, "ਸਰਵਨ ਪੁੱਤ"। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਦੇ ਹੱਥ ਉੱਤੇ ਲਿਖਿਆ ਹੈ, "ਸ਼ੁੱਭ ਸਰਵਨ ਪੁੱਤ " ਇਹ ਤਸਵੀਰ 'ਤੇ ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਅਕਾਉਂਟ ਉੱਤੇ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤੀਆਂ ਗਈਆਂ ਹਨ।

image From instagram

ਇਸ ਤੋਂ ਪਹਿਲਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਤੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿੱਚ ਸਿੱਧੂ ਦੇ ਪਿਤਾ ਮੁਸਕੁਰਾਉਂਦੇ ਹੋਏ ਪੁੱਤਰ ਦਾ ਟੈਟੂ ਬਣਵਾ ਰਹੇ ਸਨ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਟੈਟੂ ਆਪਣੇ ਪੁੱਤਰ ਦੀ ਯਾਦ ਵਿੱਚ ਬਣਾਇਆ ਹੈ। ਇਸ ਤਸਵੀਰ ‘ਚ ਸਿੱਧੂ ਦੇ ਮਾਤਾ-ਪਿਤਾ ਆਪਣੀ ਬਾਂਹ 'ਤੇ ਪੁੱਤਰ ਦੇ ਟੈਟੂ ਨਜ਼ਰ ਆ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਫੈਨਜ਼ ਉਸ ਦੇ ਮਾਤਾ-ਪਿਤਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਅਣਰਿਲੀਜ਼ ਹੋਏ ਗੀਤਾਂ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇਖ ਰਹੇ ਹਨ। ਉਨ੍ਹਾਂ ਨੇ ਸਿੱਧੂ ਦੇ ਭੋਗ ਤੇ ਕਿਹਾ ਸੀ ਕਿ ਉਹ ਗੀਤਾਂ ਦੇ ਰਾਹੀਂ ਆਪਣੇ ਪੁੱਤਰ ਨੂੰ ਜਿਉਂਦਾ ਰੱਖਣਗੇ।

image From instagram

ਹੋਰ ਪੜ੍ਹੋ: ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਭੈਣ ਅਫਸਾਨਾ ਖਾਨ ਨੂੰ ਸੌਪਿਆ ਗਿਆ ਅਵਾਰਡ

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸੰਗੀਤ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਕਲਾਕਾਰ ਤੱਕ ਨੇ ਦੁੱਖ ਜਤਾਇਆ ਸੀ।ਦੱਸ ਦਈਏ ਪਿਛੇ ਜਿਹੇ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਵਾਉਣ ਲਈ ਇਸੇ ਤਰ੍ਹਾਂ ਡੱਟ ਕੇ ਖੜ੍ਹੇ ਰਹਿਣਗੇ ਤੇ ਅਜਿਹੀਆਂ ਧਮਕੀ ਤੋਂ ਨਹੀਂ ਡਰਦੇ।

You may also like