ਸੰਨੀ ਦਿਓਲ ਜਨਮਦਿਨ ‘ਤੇ ਦੋਸਤਾਂ ਦੇ ਨਾਲ ਭੁੰਨੀ ਹੋਈ ਛੱਲੀਆਂ ਦਾ ਅਨੰਦ ਲੈਂਦੇ ਆਏ ਨਜ਼ਰ, ਦੇਖੋ ਤਸਵੀਰਾਂ

written by Lajwinder kaur | October 19, 2022 12:52pm

Happy Birthday Sunny Deol: 'ਢਾਈ ਕਿੱਲੋ ਕਾ ਹੱਥ’ ਅਤੇ 'ਤਾਰੀਖ ਪੇ ਤਾਰੀਖ...' ਵਰਗੇ ਦਮਦਾਰ ਡਾਇਲਾਗ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਸੰਨੀ ਦਿਓਲ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਸੰਨੀ ਦਿਓਲ ਦੀ ਗਿਣਤੀ ਬਾਲੀਵੁੱਡ ਵਿੱਚ ਐਕਸ਼ਨ ਹੀਰੋ ਵਿੱਚ ਕੀਤੀ ਜਾਂਦੀ ਹੈ। ਜੇਕਰ ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਕੋਈ ਸ਼ਾਨਦਾਰ ਐਕਸ਼ਨ ਨਾ ਹੋਵੇ,  ਅਜਿਹਾ ਤਾਂ ਹੋ ਹੀ ਨਹੀਂ ਸਕਦਾ।

ਉਸ ਨੇ ਹਿੰਦੀ ਸਿਨੇਮਾ ਨੂੰ ਗਦਰ ਏਕ ਪ੍ਰੇਮ ਕਥਾ, ਭਾਰਤੀ, ਘਾਇਲ, ਘਾਤਕ, ਬਾਰਡਰ, ਬੇਤਾਬ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਸ਼ਾਨਦਾਰ ਕਹਾਣੀ ਦੇ ਨਾਲ-ਨਾਲ ਬਹੁਤ ਐਕਸ਼ਨ ਵੀ ਹੈ। ਇਨ੍ਹਾਂ ਫਿਲਮਾਂ ਤੋਂ ਅਦਾਕਾਰ ਨੇ ਕਰੋੜਾਂ ਰੁਪਏ ਕਮਾਏ ਹਨ। ਅੱਜ ਆਪਣੇ ਜਨਮਦਿਨ ਮੌਕੇ ਵੀ ਉਹ ਕੰਮ ਕਰ ਰਹੇ ਹਨ।

ਹੋਰ ਪੜ੍ਹੋ: ਰੀਨਾ ਰਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਮਰਹੂਮ ਦੀਪ ਸਿੱਧੂ ਨੂੰ ਯਾਦ ਕਰਕੇ ਹੋਈ ਭਾਵੁਕ

Sunny Deol Birthday Image Source : Instagram

ਐਕਟਰ ਸੰਨੀ ਦਿਓਲ ਨੇ ਸ਼ੂਟਿੰਗ ਸੈੱਟ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਆਪਣੀ ਟੀਮ ਦੇ ਨਾਲ ਭੁੰਨੀ ਹੋਈ ਛੱਲੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਕਿਊਟ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਸੰਨੀ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਈਸ਼ਾ ਦਿਓਲ, ਬੌਬੀ ਦਿਓਲ ਤੇ ਕਈ ਹੋਰ ਕਲਾਕਾਰ ਨੇ ਵੀ ਕਮੈਂਟ ਕੀਤਾ ਹੈ ਤੇ ਸੰਨੀ ਦਿਓਲ ਨੂੰ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

inside image of sunny deol Image Source : Instagram

ਸੰਨੀ ਦਿਓਲ ਨੇ 1982 ਦੀ ਫ਼ਿਲਮ 'ਬੇਤਾਬ' ਨਾਲ ਹਿੰਦੀ ਸਿਨੇਮਾ 'ਚ ਆਪਣੀ ਸ਼ੁਰੂਆਤ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਅੰਮ੍ਰਿਤਾ ਸਿੰਘ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਬਾਲੀਵੁੱਡ ਵਿੱਚ ਸ਼ਾਨਦਾਰ ਕੰਮ ਕਰਨ ਤੋਂ ਬਾਅਦ, ਅਭਿਨੇਤਾ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਇੱਥੇ ਵੀ ਦਬਦਬਾ ਬਣਾਇਆ।

ਉਹ 2019 ਦੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਕੇ ਸੰਸਦ ਵਿਚ ਪਹੁੰਚੇ ਸਨ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ‘ਅਪਨੇ’ ਦੇ ਦੂਜੇ ਭਾਗ ਉੱਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਗਦਰ-2 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਜਿਸ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹਨ।

inside image of birthday boy sunny deol Image Source : Instagram

 

 

View this post on Instagram

 

A post shared by Sunny Deol (@iamsunnydeol)

You may also like