
Happy Birthday Udit Narayan: ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਫ਼ਿਲਮ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਉਦਿਤ ਨਾਰਾਇਣ ਆਪਣੇ ਸਮੇਂ ਵਿੱਚ ਬੇਹੱਦ ਮਸ਼ਹੂਰ ਗਾਇਕ ਰਹੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।

ਉਦਿਤ ਨਾਰਾਇਣ ਦੇ ਜਨਮ 1 ਦਸੰਬਰ 1955 ਨੂੰ ਸੁਪੌਲ, ਬਿਹਾਰ ਵਿੱਚ ਹੋਇਆ ਸੀ। ਉਦਿਤ ਨਾਰਾਇਣ ਨੂੰ ਰੋਮਾਂਟਿਕ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਦਿਤ ਅੱਜ ਵੀ ਕਈ ਫ਼ਿਲਮਾਂ ਵਿੱਚ ਗੀਤਾਂ ਰਾਹੀਂ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ।
ਮੈਥਿਲੀ ਬ੍ਰਾਹਮਣ ਪਰਿਵਾਰ 'ਚ ਜਨਮੇ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੇ ਆਪਣੀ ਮਿਹਨਤ ਸਦਕਾ ਗਾਇਕੀ ਦੇ ਖ਼ੇਤਰ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇੱਕ ਇਵੈਂਟ ਵਿੱਚ ਆਪਣੇ ਔਖੇ ਦਿਨਾਂ ਬਾਰੇ ਵੀ ਦੱਸਿਆ ਸੀ।

ਆਪਣੇ ਇੰਟਰਵਿਊ ਦੇ ਦੌਰਾਨ ਉਦਿਤ ਨਾਰਾਇਣ ਨੇ ਦੱਸਿਆ ਕਿ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਉਹ ਕਾਠਮੰਡੂ ਦੇ ਰੇਡੀਓ ਸਟੇਸ਼ਨ ਵਿੱਚ 100 ਰੁਪਏ ਦੀ ਨੌਕਰੀ ਕਰਦੇ ਸੀ। ਘਰ ਤੋਂ ਦੂਰ ਰਹਿ ਰਹੇ ਉਦਿਤ ਉੱਥੇ ਬਹੁਤ ਪਰੇਸ਼ਾਨ ਰਹਿੰਦੇ ਸਨ ਪਰ ਪਿਤਾ ਦੇ ਮਨ੍ਹਾ ਕਰਨ 'ਤੇ ਵੀ ਉਹ ਉਥੇ ਚਲੇ ਗਏ ਸੀ, ਕਿਉਂਕਿ ਉਹ ਇੱਕ ਮਸ਼ਹੂਰ ਗਾਇਕ ਬਨਣਾ ਚਾਹੁੰਦੇ ਸਨ।
ਉਦਿਤ ਨਾਰਾਇਣ ਨੇ ਦੱਸਿਆ ਕਿ ਮੁੰਬਈ ਆਉਣ ਤੱਕ ਉਨ੍ਹਾਂ ਦਾ ਸਫ਼ਰ ਆਸਾਨ ਨਹੀਂ ਸੀ। 100 ਰੁਪਏ ਵਿੱਚ ਗੁਜਾਰਾ ਨਹੀਂ ਚਲਦਾ ਸੀ। ਜਿਸ ਕਾਰਨ ਉਹ ਹੋਟਲ ਵਿੱਚ ਗੀਤ ਗਾਉਂਦੇ ਸਨ, ਰਾਤ ਨੂੰ ਪੜ੍ਹਾਈ ਕਰਦੇ ਸੀ। ਸੰਗੀਤ ਵਿੱਚ ਚੰਗਾ ਪ੍ਰਦਰਸ਼ਨ ਕਰਨ 'ਤੇ ਕਾਲੇਜ ਵਿੱਚ ਵਜ਼ੀਫ਼ਾ ਮਿਲਣ ਤੋਂ ਬਾਅਦ ਉਹ ਮੁੰਬਈ ਆ ਗਏ।
ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਦਿਤ ਨਾਰਾਇਣ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਹਿੰਦੀ ਨਹੀਂ ਬਲਕਿ ਨੇਪਾਲੀ ਫ਼ਿਲਮਾਂ ਵਿੱਚ ਗੀਤ ਗਾਉਣ ਤੋਂ ਕੀਤੀ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗੀਤ ਨੇਪਾਲੀ ਫਿਲਮ 'ਸੰਦੂਰ' ਲਈ ਗਾਇਆ ਸੀ।

ਹੋਰ ਪੜ੍ਹੋ: ਕਿਉਂ ਟੁੱਟ ਰਹੇ ਨੇ ਅੱਜ ਦੇ ਸਮੇਂ 'ਚ ਰਿਸ਼ਤੇ, ਗਾਇਕਾ ਸਤਿੰਦਰ ਸੱਤੀ ਨੇ ਦੱਸੀ ਇਹ ਵਜ੍ਹਾ
ਕਰੀਬ 10 ਸਾਲ ਸੰਘਰਸ਼ ਕਰਨ ਤੋਂ ਬਾਅਦ ਉਸ ਨੂੰ 'ਕਯਾਮਤ ਸੇ ਕਯਾਮਤ ਤਕ' ਦਾ ਗੀਤ 'ਪਾਪਾ ਕਹਿਤੇ ਹੈਂ ਬੜਾ ਨਾਮ ਕਰੇਗਾ' ਗਾਉਣ ਦਾ ਮੌਕਾ ਮਿਲਿਆ, ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਆਮਿਰ ਖ਼ਾਨ 'ਤੇ ਫਿਲਮਾਏ ਗਏ ਇਸ ਗੀਤ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ ਅਤੇ ਉਦੋਂ ਤੋਂ ਹੀ ਬਾਲੀਵੁੱਡ 'ਚ ਉਦਿਤ ਨਾਰਾਇਣ ਦੀ ਕਿਸਮਤ ਚਮਕੀ ਹੈ।ਫਿਰ ਇਹ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਮੁੜ ਰੁਕਿਆ ਹੀ ਨਹੀਂ।