ਅਦਾਕਾਰਾ ਅੰਮ੍ਰਿਤਾ ਰਾਓ ਦਾ ਪੁੱਤਰ ਵੀਰ ਹੋਇਆ ਇੱਕ ਸਾਲ ਦਾ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਕੀਤਾ ਬਰਥਡੇਅ ਵਿਸ਼

written by Lajwinder kaur | November 01, 2021

ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ (AMRITA RAO) ਦੇ ਘਰ ਪਿਛਲੇ ਸਾਲ ਖੁਸ਼ੀਆਂ ਨੇ ਦਸਤਕ ਦਿੱਤੀ । ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ । ਅੱਜ ਉਨ੍ਹਾਂ ਦੇ ਪੁੱਤਰ ਵੀਰ ਦਾ ਪਹਿਲਾ ਬਰਥਡੇਅ (Veer turns 1)ਹੈ। ਇਸ ਖ਼ਾਸ ਮੌਕੇ ਉੱਤੇ ਅੰਮ੍ਰਿਤਾ ਰਾਓ ਨੇ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

amrita rao imaged

ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਵੀਰ ਇੱਕ ਸਾਲ ਦਾ ਹੋ ਗਿਆ ਹੈ ਅਤੇ ਸਾਨੂੰ ਮਾਪੇ ਬਣੇ ਨੂੰ ਵੀ ...ਹੈਪੀ ਬਰਥਡੇਅ to Us.. we seek your Love n Blessings! #veer’ । ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਵੀਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਤਸਵੀਰ ਚ ਦੇਖ ਸਕਦੇ ਹੋ ਪਤੀ ਆਰ ਜੇ ਅਨਮੋਲ ਨੇ ਵੀਰ ਨੂੰ ਹਵਾ ‘ਚ ਚੁੱਕਿਆ ਹੋਇਆ ਅਤੇ ਅੰਮ੍ਰਿਤਾ ਨਾਲ ਬੈਠੀ ਹੋਈ ਆਪਣੇ ਪੁੱਤਰ ਤੇ ਪਤੀ ਦੀ ਖੁਸ਼ੀ ਨੂੰ ਦੇਖਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ 'ਚ ਪੂਰੇ ਹੀ ਪਰਿਵਾਰ ਨੇ ਵ੍ਹਾਈਟ ਰੰਗ ਦੇ ਕਪੜੇ ਪਾਏ ਹੋਏ ਹਨ।

Amrita-Rao

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਦੱਸ ਦਈਏ ਕਿ ਅਦਾਕਾਰਾ ਅੰਮ੍ਰਿਤਾ ਰਾਓ ਨੇ ਅੱਬ ਕੇ ਬਰਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਕਦਮ ਰੱਖਿਆ ਸੀ। ਅੰਮ੍ਰਿਤਾ ਰਾਓ ਦੀ ਸਭ ਤੋਂ ਚਰਚਿਤ ਫ਼ਿਲਮ ਰਹੀ ਸੀ ਸ਼ਾਹਿਦ ਕਪੂਰ ਦੇ ਨਾਲ ‘ਵਿਵਾਹ’ । ਇਸ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਵਿਖਾਈ ਦਿੱਤੇ ਸਨ । ਉਨ੍ਹਾਂ ਨੇ ਆਰ ਜੇ ਅਨਮੋਲ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਚਾਰ ਸਾਲ ਬਾਅਦ ਉਨ੍ਹਾਂ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜਿਆ ਸੀ।

You may also like