Happy Daughters’ Day 2021: ਕਪਿਲ ਸ਼ਰਮਾ ਨੇ ਧੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸ਼ੇਅਰ ਕੀਤੀਆਂ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ

written by Lajwinder kaur | September 26, 2021

Happy Daughters’ Day 2021: ਕਹਿੰਦੇ ਨੇ ਉਹ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਧੀ ਦੀ ਦਾਤ ਦੇ ਨਾਲ ਨਿਵਾਜਦੇ ਨੇ । ਘਰ ‘ਚ ਧੀ ਦਾ ਹੋਣ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਧੀ ਦੇ ਨਾਲ ਬਹੁਤ ਸਾਰੇ ਰਿਸ਼ਤੇ ਜੁੜੇ ਹੁੰਦੇ ਨੇ। ਧੀਆਂ ਦੇ ਨਾਲ ਘਰ ‘ਚ ਖੁਸ਼ਨੁਮਾ ਮਾਹੌਲ ਬਣਿਆ ਰਹਿੰਦਾ ਹੈ। ਜਿਸ ਕਰਕੇ ਧੀਆਂ ਹਮੇਸ਼ਾ ਜ਼ਿੰਦਗੀ ‘ਚ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਰਹੀਆਂ ਨੇ। ਉਹ ਚਿੜੀਆਂ ਵਾਂਗ ਸਾਰੇ ਘਰ ਚਹਿਕਦੀਆਂ ਰਹਿੰਦੀਆਂ ਨੇ। ਇਹ ਆਪਣੇ ਮਾਪਿਆਂ ਦੀ ਚੰਗੀ ਦੋਸਤ, ਭਰਾ ਲਈ ਰੱਖਿਅਕ ਭੈਣ, ਵਿਆਹ ਤੋਂ ਬਾਅਦ ਆਪਣੇ ਪਤੀ ਦੀ ਦੁੱਖ-ਸੁੱਖ ਦੀ ਸਾਥੀ ਬਣਦੀ ਹੈ।

Kapil Sharma Shared His Daughter Anayra's Cute Santa look Pics image source-instagram

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਅਰਚਨਾ ਪੂਰਨ ਸਿੰਘ ਦਾ ਬਰਥਡੇਅ, ਬੜੀ ਦਿਲਚਸਪ ਹੈ ਅਰਚਨਾ ਤੇ ਪਰਮੀਤ ਦੀ ਲਵ ਸਟੋਰੀ

ਦੱਸ ਦਈਏ ਸਤੰਬਰ ਦੇ ਚੌਥੇ ਐਤਵਾਰ ਨੂੰ ਹਰ ਸਾਲ ਅੰਤਰਰਾਸ਼ਟਰੀ ਧੀਆਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਧੀਆਂ ਨੂੰ ਉਨ੍ਹਾਂ ਦੇ ਨਿਰਸਵਾਰਥ ਪਿਆਰ, ਦੇਖਭਾਲ ਅਤੇ ਪਰਿਵਾਰਾਂ ਦੀ ਸੇਵਾ ਲਈ ਸਮਰਪਿਤ ਕੀਤਾ ਜਾਂਦਾ ਹੈ। ਇਸ ਸਾਲ, ਇਹ 26 ਸਤੰਬਰ ਯਾਨੀਕਿ ਅੱਜ ਦੇ ਦਿਨ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਗੁਰਨਜ਼ਰ ਤੇ ਸ਼ਰਲੀ ਸੇਤੀਆ ਦਾ ਨਵਾਂ ਗੀਤ ‘Tere Naal Rehniya’ ਹੋਇਆ ਰਿਲੀਜ਼

inside image of kapil sharma wished happy daughter's day 2021-min image source-instagram

ਜਿਸ ਕਰਕੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ਹੈ-‘ਹੈਪੀ daughters day #daughters #blessings #daughterlove #happydaughtersday #anayrasharma’ । ਉਨ੍ਹਾਂ ਨੇ ਅਨਾਇਰਾ ਦੀਆਂ ਤਿੰਨ ਤਸਵੀਰਾਂ ਪੋਸਟ ਕੀਤੀਆਂ ਨੇ। ਜਿਸ ‘ਚ ਅਨਾਇਰਾ ਦਾ ਕਿਊਟ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਕਮੈਂਟ ਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ।

 

 

View this post on Instagram

 

A post shared by Kapil Sharma (@kapilsharma)

0 Comments
0

You may also like