
ਅੱਜ 14 ਫਰਵਰੀ ਹੈ ਯਾਨੀਕਿ ਵੈਲੇਨਟਾਈਨ ਡੇਅ (Valentine's Day ) ਮਤਲਬ ਪਿਆਰ ਦਾ ਦਿਨ ਹੈ। ਇਸ ਦਿਨ ਹਰ ਕੋਈ ਆਪਣੇ ਪਿਆਰ ਕਰਨ ਵਾਲਿਆਂ ਨੂੰ ਪਿਆਰ ਦੇ ਨਾਲ ਨਾਲ ਤੋਹਫੇ ਦਿੰਦੇ ਨੇ। ਇਸ ਦਿਨ ਦੇ ਚੱਲਦੇ ਗਾਇਕ ਅਮਰਿੰਦਰ ਗਿੱਲ ਨੇ ਵੀ ਆਪਣੇ ਚਾਹੁਣ ਵਾਲਿਆਂ ਨੂੰ ਵੈਲੇਨਟਾਈਨ ਡੇਅ ਤੇ ਇੱਕ ਪਿਆਰਾ ਜਿਹਾ ਗੀਤ ਨਜ਼ਰ ਕੀਤਾ ਹੈ। ਉਹ ਸੋਹਣੀਏ (Adore) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਜਿਸ ਤੋਂ ਬਾਅਦ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ। ਦੱਸ ਦਈਏ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੋਵੇ। ਉਹ ਜ਼ਿਆਦਾਤਰ ਆਪਣੇ ਗੀਤਾਂ ਦੀ ਪ੍ਰਮੋਸ਼ਨ ਕੀਤੇ ਬਿਨਾਂ ਹੀ ਰਿਲੀਜ਼ ਕਰ ਦਿੰਦੇ ਨੇ।
ਗੀਤਕਾਰ ਰੈਵ ਹੰਜਰਾ Rav Hanjra ਨੇ ਇਸ ਗੀਤ ਨੂੰ ਲਿਖਿਆ ਹੈ ਤੇ ਲੋ ਕੀ ਵੱਲੋਂ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ । ਗਾਣੇ ਦਾ ਵੀਡੀਓ ਸਾਗਰ ਦਿਓਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਅਮਰਿੰਦਰ ਗਿੱਲ ਤੇ ਫੀਮੇਲ ਵਿਦੇਸ਼ੀ ਮਾਡਲ Faith Rogers । ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਇੱਕ ਪ੍ਰੇਮੀ ਦੇ ਵੱਲੋਂ ਤੋਂ ਗਾਇਆ ਹੈ, ਜੋ ਕਿ ਉਸ ਮੁਟਿਆਰ ਦੀਆਂ ਤਾਰੀਫ਼ਾਂ ਕਰ ਰਿਹਾ ਹੈ, ਜਿਸ ਨਾਲ ਉਸ ਨੂੰ ਪਿਆਰ ਹੋ ਗਿਆ ਹੈ। ਇਸ ਗੀਤ ਨੂੰ Rhythm Boyz ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਅਮਰਿੰਦਰ ਗਿੱਲ ਦੇ ਗੀਤ ਦੀ ਤਾਰੀਫਾਂ ਕਰ ਰਹੇ ਹਨ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਚ ਜਾ ਕੇ ਆਪਣੀ ਰਾਏ ਦੇ ਸਕਦੇ ਹੋ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਮਹਿਲਾ ਫੈਨ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਸ਼ਹਿਨਾਜ਼ ਦੇ ਨਾਂ ਦਾ ਗੁੰਦਵਾਇਆ ਟੈਟੂ, ਦੇਖੋ ਵੀਡੀਓ
ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਪਿਛਲੇ ਸਾਲ ਉਹ ਆਪਣੀ ਫ਼ਿਲਮ ਚੱਲ ਮੇਰਾ ਪੁੱਤ ਦੇ ਦੂਜੇ ਤੇ ਤੀਜੇ ਭਾਗ ਤੋਂ ਇਲਾਵਾ ਜੁਦਾ-3 ਐਲਬਮ ਕਰਕੇ ਖੂਬ ਸੁਰਖੀਆਂ ਚ ਬਣੇ ਰਹੇ। ਜੁਦਾ ਤਿੰਨ ਐਲਬਮ ਦੀ ਪ੍ਰਸ਼ੰਸਕ ਬਹੁਤ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਦੱਸ ਦਈਏ ਅਮਰਿੰਦਰ ਗਿੱਲ ਆਪਣੀ ਫ਼ਿਲਮ ਚੱਲ ਮੇਰਾ ਪੁੱਤ 4 ਦੇ ਉੱਤੇ ਵੀ ਕੰਮ ਕਰ ਰਹੇ ਨੇ।