
Harbhajan Mann new Punjabi song: ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ ਜੋ ਕਿ ਆਪਣੇ ਮਿਊਜ਼ਿਕ ਐਲਬਮ “ਮਾਈ ਵੇਅ: ਮੈਂ ਤੇ ਮੇਰੇ ਗੀਤ” ਵਿੱਚੋਂ ਇੱਕ-ਇੱਕ ਕਰਕੇ ਗੀਤ ਰਿਲੀਜ਼ ਕਰ ਰਹੇ ਹਨ। ਇਸ ਵਾਰ ਉਹ ਇੱਕ ਦਰਦ ਭਰਿਆ ਗੀਤ ਲੈ ਕੇ ਆਏ ਹਨ, ਜਿਸ ਦਾ ਨਾਮ ਹੈ ਤੇਰੇ ਪਿਆਰ ਨੇ। ਉਨ੍ਹਾਂ ਦਾ ਇਹ ਗੀਤ ਟੁੱਟੇ ਹੋਏ ਦਿਲਾਂ ਉੱਤੇ ਮੱਲ੍ਹਮ ਲਗਾ ਰਿਹਾ ਹੈ।

ਹੋਰ ਪੜ੍ਹੋ : ਲੰਡਨ ਠੁਮਕਦਾ' ਗੀਤ 'ਤੇ ਇਨ੍ਹਾਂ 4 ਨੇਪਾਲੀ ਕੁੜੀਆਂ ਨੇ ਕੀਤਾ ਜ਼ਬਰਦਸਤ ਡਾਂਸ; ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ
ਹਰਭਜਨ ਮਾਨ ਨੇ ਇਸ ਗੀਤ ਦੇ ਰਾਹੀਂ ਬਿਆਨ ਕੀਤਾ ਹੈ ਜਦੋਂ ਦੋ ਪਿਆਰ ਕਰਨ ਵਾਲਿਆਂ ਵਿੱਚੋਂ ਕੋਈ ਇੱਕ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ ਤਾਂ ਉਹ ਇਨਸਾਨ ਕਿਵੇਂ ਦੁੱਖਾਂ ਵਿੱਚੋਂ ਗੁਜ਼ਰਦਾ ਹੈ। ਇਹ ਸੈਡ ਸੌਂਗ ਨੂੰ ਨਾਮੀ ਗੀਤਕਾਰ ਬਾਬੂ ਸਿੰਘ ਮਾਨ ਸਾਹਿਬ ਨੇ ਲਿਖਿਆ ਹੈ ਤੇ ਲਾਡੀ ਗਿੱਲ ਨੇ ਮਿਊਜ਼ਿਕ ਦਿੱਤਾ ਹੈ। ਐੱਚ.ਐੱਮ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯੂਜ਼ਰਸ ਵੀ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ ਕਰ ਰਹੇ ਹਨ।

ਇਸ ਗੀਤ ਬਾਰੇ ਗੱਲ ਕਰਦੇ ਹੋਏ ਗਾਇਕ ਹਰਭਜਨ ਮਾਨ ਨੇ ਕਿਹਾ ਕਿ ਇਹ ਗੀਤ “ਮਰਾੜਾਂ ਵਾਲੇ ਬਾਬੂ ਸਿੰਘ ਮਾਨ ਸਾਹਿਬ” ਦਾ ਕਾਲਜ ਦੇ ਟਾਈਮ ਦਾ ਲਿਖਿਆ ਹੋਇਆ ਹੈ। ਇਹ ਗੀਤ ਉਨ੍ਹਾਂ ਨੇ ਬਹੁਤ ਸਾਲ ਪਹਿਲਾਂ ਬਾਬੂ ਸਿੰਘ ਮਾਨ ਦੀ ਕਾਪੀ ਵਿੱਚ ਪੜ੍ਹਿਆ ਸੀ। ਉਸ ਵਕਤ ਤੋਂ ਹੀ ਉਨ੍ਹਾਂ ਦੀ ਇੱਛਾ ਸੀ ਕਿ ਇਹ ਗੀਤ ਉਹ ਰਿਕਾਰਡ ਕਰਵਾਉਣ।

ਦੱਸ ਦਈਏ ਹਰਭਜਨ ਮਾਨ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਹਰ ਵਰਗ ਤੇ ਹਰ ਉਮਰ ਦੇ ਲੋਕ ਉਨ੍ਹਾਂ ਦੇ ਫੈਨਜ਼ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੇ ਹੁਨਰ ਦਾ ਲੋਹਾ ਮੰਨਵਾ ਚੁੱਕੇ ਹਨ। ਪਿਛਲੇ ਸਾਲ ਉਹ ਲੰਬੇ ਸਮੇਂ ਬਾਅਦ ਪੀ.ਆਰ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ।