ਲੰਡਨ ਠੁਮਕਦਾ' ਗੀਤ 'ਤੇ ਇਨ੍ਹਾਂ 4 ਨੇਪਾਲੀ ਕੁੜੀਆਂ ਨੇ ਕੀਤਾ ਜ਼ਬਰਦਸਤ ਡਾਂਸ; ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ

written by Lajwinder kaur | January 23, 2023 03:13pm

Nepali Girls vigorous dance on the song London Thumakda: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਫ਼ਿਲਮ ਕੁਈਨ ਦਾ ਗੀਤ 'ਲੰਡਨ ਠੁਮਕਦਾ' ਹਰ ਤਿਉਹਾਰ ਅਤੇ ਪਾਰਟੀ ਦੌਰਾਨ ਵੱਜਣ ਵਾਲਾ ਗੀਤ ਬਣ ਗਿਆ ਹੈ। ਇਸ ਦੇ ਰਿਲੀਜ਼ ਹੋਣ ਦੇ ਲਗਭਗ 9 ਸਾਲਾਂ ਬਾਅਦ ਵੀ ਇਹ ਗੀਤ ਅੱਜ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਹੁਣ ਨੇਪਾਲ ਦੀਆਂ ਕੁੜੀਆਂ ਦੇ ਇੱਕ ਗਰੁੱਪ ਨੇ ਬਾਲੀਵੁੱਡ ਦੇ ਇਸ ਸੁਪਰਹਿੱਟ ਗੀਤ 'ਤੇ ਜ਼ਬਰਦਸਤ ਡਾਂਸ ਕੀਤਾ ਹੈ। ਜਿਸ ਦੀ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਤੇ ਧੀ ਦੇ ਨਾਲ ਬੀਚ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ; ਜਾਣੋ ਕਿਉਂ ਟ੍ਰੋਲ ਹੋ ਰਹੀ ਹੈ ਅਦਾਕਾਰਾ

nepali girls dance on london thumkda image source: Instagram 

ਨੇਪਾਲੀ ਕੁੜੀਆਂ ਦਾ ਇਹ ਵੀਡੀਓ TheWings ਨਾਮ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਚਾਰ ਲੜਕੀਆਂ ਦਾ ਸ਼ਾਨਦਾਰ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ ਸਾਰੀਆਂ ਕੁੜੀਆਂ ਹਰ ਬੀਟ 'ਚ ਸ਼ਾਨਦਾਰ ਸਟੈਪ ਦਿਖਾ ਰਹੀਆਂ ਹਨ। ਨੇਪਾਲੀ ਕੁੜੀਆਂ ਦੇ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਕਮੈਂਟ ਕਰਕੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

nepali girls dance viral video image source: Instagram

ਇੱਕ ਪ੍ਰਸ਼ੰਸਕ ਨੇ ਲਿਖਿਆ, 'ਇਸ ਨੂੰ ਕਹਿੰਦੇ ਹਨ ਅਸਲੀ ਪ੍ਰਤਿਭਾ।' ਦੂਜੇ ਨੇ ਲਿਖਿਆ, ਇਹ ਵੀਡੀਓ ਯਕੀਨੀ ਤੌਰ 'ਤੇ ਵਾਇਰਲ ਹੋਣ ਜਾ ਰਿਹਾ ਹੈ। ਦੂਜਿਆਂ ਨੇ ਲਿਖਿਆ, 'ਕੀ ਸ਼ਾਨਦਾਰ ਊਰਜਾ।' ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

viral video of nepali girls image source: Instagram

ਤੁਹਾਨੂੰ ਦੱਸ ਦੇਈਏ ਕਿ ਫਿਲਮ ਕੁਈਨ ਸਾਲ 2013 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਕੰਗਨਾ ਰਣੌਤ ਦੇ ਕਰੀਅਰ ਦੀਆਂ ਸ਼ਾਨਦਾਰ ਫ਼ਿਲਮਾਂ ਵਿੱਚੋਂ ਇੱਕ ਹੈ। ਫ਼ਿਲਮ ਕੁਈਨ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਸੀ। ਜਦਕਿ ਫ਼ਿਲਮ ਦੇ ਨਿਰਮਾਤਾ ਅਨੁਰਾਗ ਕਸ਼ਯਪ ਸਨ। ਇਸ ਫ਼ਿਲਮ ਲਈ ਕੰਗਨਾ ਰਣੌਤ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ।

 

 

View this post on Instagram

 

A post shared by TheWings (@thewingsofficial_)

You may also like