
ਹੋਰ ਪੜ੍ਹੋ : ਕੰਗਨਾ ਰਣੌਤ ਨੇ ਆਪਣੇ ਮਨਾਲੀ ਵਾਲੇ ਘਰ ਦੀਆਂ ਦਿਖਾਈਆਂ ਖ਼ੂਬਸੂਰਤ ਤਸਵੀਰਾਂ, ਬਰਫ਼ ਨਾਲ ਢੱਕਿਆ ਆਇਆ ਨਜ਼ਰ

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਹ ਬਹੁਤ ਹੀ ਦਿਲ ਛੂਹ ਜਾਣ ਵਾਲਾ ਹੈ, ਜਿਸ ਵਿੱਚ ਉਨ੍ਹਾਂ ਨੇ ਅੱਜ-ਕੱਲ ਦੇ ਮਤਲਬੀ ਯਾਰਾਂ ਦੀ ਗੱਲ ਕੀਤੀ ਹੈ। ਕਿਵੇਂ ਲੋਕ ਯਾਰੀ ਲਗਾ ਕੇ ਆਪਣੇ ਮਤਲਬ ਸਾਧਦੇ ਹਨ। ਜ਼ਿੰਦਗੀ ਦੀ ਕੌੜੀ ਸੱਚਾਈ ਨੂੰ ਬਾਬੂ ਸਿੰਘ ਮਾਨ ਨੇ ਆਪਣੀ ਕਲਮ ਦੇ ਨਾਲ ਸ਼ਬਦਾਂ ਨੂੰ ਕਲਮਬੱਧ ਕੀਤਾ ਹੈ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਸਟਾਲਿਨਵੀਰ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਯੂਟਿਊਬ ਉੱਤੇ HM Records ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ ਹੈ- ‘ਅੱਜ ਦੇ ਮਤਲਬੀ ਦੌਰ ਤੇ ਕਰਾਰੀ ਚੋਟ ਅਤੇ ਸੱਚੀਆਂ ਗੱਲਾਂ ਨੇ…ਬਹੁਤ ਖੂਬ ਬਾਈ ਜੀ ਮਾਨ ਸਾਹਿਬ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਅੱਜ ਦੇ ਸਮੇਂ ਨੂੰ ਬਿਆਨ ਕਰਦੇ ਮਿੱਠੜੇ ਬੋਲ ਬਾਈ ਜੀ ਸਿਰਫ ਤੁਸੀਂ ਹੀ ਦਸ ਸਕਦੇ ਓ... ਲੋਕਾਂ ਦੀ ਹਕੀਕਤ ਨੂੰ ਬਿਆਨ ਕਰਨ ਵਾਲੇ ਇਸ ਗੀਤ ਲਈ ਸਮੂਹ ਪੰਜਾਬੀਅਤ ਵਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ’। ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ- ‘ਨਜ਼ਾਰਾ ਆ ਗਿਆ ਗੀਤ ਸੁਣ ਕੇ ਜੀਓ’। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਾ ਕੇ ਦੇ ਸਕਦੇ ਹੋ।
