
ਹਰਭਜਨ ਮਾਨ (Harbhajan Mann) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ।ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਕੱਲ੍ਹ ਸ਼ੋਅ ‘ਤੇ ਜਾਂਦਿਆਂ ਹੋਇਆਂ ਇੱਕ ਬਹੁਤ ਹੀ ਖ਼ੂਬਸੂਰਤ ਅਮਰੂਦਾਂ ਦਾ ਬਾਗ ਨਜ਼ਰੀਂ ਪਿਆ ਅਤੇ ਮੈਂ ਕੁਝ ਦੇਰ ਲਈ ਉੱਥੇ ਰੁਕ ਗਿਆ। ਸ਼ੋਅ ਤੋਂ ਬਾਅਦ, ਵਾਪਸੀ ਤੇ ਮੈਂਥੋ ਰਹਿ ਨਾਂ ਹੋਇਆ, ਤੇ ਮੈਂ ਉਸੇ ਬਾਗ ਤੇ ਫੇਰ ਚਲਿਆ ਗਿਆ।

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮਦਿਨ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ, ਭਤੀਜੇ ਦੀ ਲੰਮੀ ਉਮਰ ਲਈ ਕੀਤੀ ਅਰਦਾਸ
ਬਹੁਤ ਹੀ ਪਿਆਰੇ ਤੇ ਮਿਹਨਤਕਸ਼ , ਇਹਨਾਂ ਬੀਬੀਆਂ ਤੇ ਵੀਰਾਂ ਦੇ ਨਾਲ-ਨਾਲ ਇਕੱਠੇ ਹੋਏ ਪਿੰਡ ਨਿਵਾਸੀਆਂ ਨਾਲ ਸਮਾਂ ਗੁਜ਼ਾਰ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਬਹੁਤ ਹੀ ਪਿਆਰੇ ਤੇ ਮਿਹਨਤਕਸ਼ ਇਹਨਾਂ ਬੀਬੀਆਂ ਤੇ ਵੀਰਾਂ ਦੇ ਨਾਲ-ਨਾਲ ਇਕੱਠੇ ਹੋਏ ਪਿੰਡ ਨਿਵਾਸੀਆਂ ਨਾਲ ਕੁੱਝ ਪਲ’।

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੀਆਂ ਜੁੜਵਾ ਭਾਣਜੀਆਂ ਦੇ ਜਨਮ ਦਿਨ ‘ਤੇ ਇੰਝ ਕੀਤੀ ਮਸਤੀ, ਕਿਹਾ ‘ਮੇਰੀਆਂ ਬਹੁਤ ਪਿਆਰੀਆਂ ਦੋਸਤ’
ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਇਨ੍ਹਾਂ ਸਾਰੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਗੀਤ ਗਾ ਕੇ ਸੁਣਾ ਰਹੇ ਹਨ ।ਸੋਸ਼ਲ ਮੀਡੀਆ ‘ਤੇ ਹਰਭਜਨ ਮਾਨ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।