ਹਰਭਜਨ ਮਾਨ ਨੇ ਆਪਣੀ ਧੀ ਦੇ ਨਾਲ ਵੀਡੀਓ ਕੀਤਾ ਸਾਂਝਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

written by Shaminder | August 20, 2021

ਹਰਭਜਨ ਮਾਨ  (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ (Daughter) ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਸਹਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਕਹਾਣੀ, ਮੇਰੀ ਜ਼ੁਬਾਨੀ ਸਾਹਰ ਮਾਨ ਦੇ ਨਾਲ ਪੂਰੀ ਵੀਡੀਓ’ ।

Harbhajan Mann, -min Image From Instagram

ਹੋਰ ਪੜ੍ਹੋ  : ਅਦਾਕਾਰ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਖ਼ਾਸ ਮੌਕੇ ’ਤੇ ਗਰਲ ਫਰੈਂਡ ਨੂੰ ਦਿੱਤੀ ਵਧਾਈ

ਹਰਭਜਨ ਮਾਨ ((Harbhajan Mann) ਇਸ ਵੀਡੀਓ ‘ਚ ਦੱਸ ਰਹੇ ਹਨ ਕਿ ‘ਅੱਜ ਤੋਂ 30 ਸਾਲ ਪਹਿਲਾਂ ਜਦੋਂ ਗੁਰਸੇਵਕ ਨੇ ਫਲਾਇੰਗ ਦਾ ਲਾਇਸੈਂਸ ਲੈ ਲਿਆ ਤਾਂ ਅਸੀਂ 2-4 ਸੀਟਰ ਜਹਾਜ਼ ਬੁੱਕ ਕਰਨਾ ਅਤੇ ਅਸੀਂ ਜਹਾਜ਼ ‘ਚ ਹੀ ਆਪਣੇ ਸਾਜ ਅਤੇ ਸਮਾਨ ਰੱਖਚਾ ਅਤੇ ਫਿਰ ਸ਼ੋਅ ਕਰਕੇ ਉਸੇ ਜਹਾਜ਼ ‘ਚ ਵਾਪਸ ਆ ਜਾਣਾ’ ।

ਇਸ ਵੀਡੀਓ ਨੂੰ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਅਨੇਕਾਂ ਗੀਤ ਗਾ ਚੁੱਕੇ ਹਨ ।

Harbhajan Mann

 

ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

 

0 Comments
0

You may also like