ਹਰਭਜਨ ਮਾਨ ਨੇ ਆਪਣੀ ਬਜ਼ੁਰਗ ਫੈਨ ਬੀਬੀਆਂ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਸਤਿਕਾਰ ਦੇ ਨਾਲ ਦੁਆਵਾਂ ਲੈਂਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

written by Lajwinder kaur | March 14, 2022

ਪੰਜਾਬੀ ਗਾਇਕ ਹਰਭਜਨ ਮਾਨ Harbhajan Mann ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੀਰਾ ਗਾਇਕ ਨੇ, ਜਿਨ੍ਹਾਂ ਦਾ ਹਰ ਉਮਰ ਦਾ ਪ੍ਰਸ਼ੰਸਕ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਉਨ੍ਹਾਂ ਨੂੰ ਬਜ਼ੁਰਗਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ, ਇਧਰ ਦੇ ਮੁਲਕ ਤੋਂ ਇਲਾਵਾ ਗੁਆਂਢੀ ਮੁਲਕ ਦੇ ਬਜ਼ੁਰਗ ਵੀ ਬਹੁਤ ਹੀ ਚਾਅ ਦੇ ਨਾਲ ਹਰਭਜਨ ਮਾਨ ਦੇ ਗੀਤ ਸੁਣਦੇ ਨੇ। ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੀਡੀਓਜ਼ ਅਤੇ ਆਪਣੇ ਫੈਨਜ਼ ਵੱਲੋਂ ਮਿਲੇ ਪਿਆਰ ਦੀਆਂ ਝਲਕੀਆਂ ਜ਼ਰੂਰ ਸ਼ੇਅਰ ਕਰਦੇ ਹਨ।

ਹੋਰ ਪੜ੍ਹੋ : ਰਾਜ ਰਣਜੋਧ ਅਤੇ ਦਿਲਜੀਤ ਦੋਸਾਂਝ ਆਪਣੇ ਚੱਕਵੇਂ ਗੀਤ ‘VIP’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Harbhajan Mann.jpg,,

ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬਜ਼ੁਰਗ ਫੈਨ ਬੀਬੀਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਕੁਝ ਬੀਬੀਆਂ ਆਉਂਦੀਆਂ ਨੇ ਤੇ ਹਰਭਜਨ ਮਾਨ ਨੂੰ ਦੁਆਵਾਂ ਤੇ ਆਪਣੇ ਪਸੰਦੀਦਾ ਗੀਤ ਦੀ ਫਰਮਾਇਸ਼ ਕਰਦੀਆਂ ਨੇ। ਹਰਭਜਨ ਮਾਨ ਵੀ ਬਹੁਤ ਹੀ ਸਤਿਕਾਰ ਦੇ ਨਾਲ ਆਪਣੀ ਬਜ਼ੁਰਗ ਮਾਵਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸ਼ਕਾਂ ਨੂੰ ਗਾਇਕ ਦਾ ਇਹ ਕਿਊਟ ਜਿਹਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

harbhajan Mann ,

ਹੋਰ ਪੜ੍ਹੋ : ਤਾਨੀਆ ਦੇ ਪਿਆਰ ‘ਚ ਗੁਰਨਾਮ ਭੁੱਲਰ ਬਣੇ ਮਜਨੂੰ, ਲੇਖ਼ ਫ਼ਿਲਮ ਦਾ ਪਹਿਲਾ ਗੀਤ ‘ਉੱਡ ਗਿਆ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਹਰਭਜਨ ਮਾਨ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਪੂਰੀ ਗਰਮਜੋਸ਼ੀ ਦੇ ਨਾਲ ਮਿਲਦੇ ਨੇ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹਮੇਸ਼ਾ ਹਰਭਜਨ ਮਾਨ ਉੱਤੇ ਆਪਣੇ ਪਿਆਰ ਤੇ ਸਤਿਕਾਰ ਲੁਟਾਉਂਦੇ ਨਜ਼ਰ ਆਉਂਦੇ ਨੇ। ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਜੋ ਕਿ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

You may also like