ਹਰਭਜਨ ਮਾਨ ਨੇ ਆਪਣੀ ਭੈਣ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਨਾਮ ਦਾ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ

Written by  Shaminder   |  February 02nd 2023 06:40 PM  |  Updated: February 02nd 2023 06:40 PM

ਹਰਭਜਨ ਮਾਨ ਨੇ ਆਪਣੀ ਭੈਣ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਨਾਮ ਦਾ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ

ਹਰਭਜਨ ਮਾਨ (Harbhajan Mann)  ਆਪਣੇ ਪਰਿਵਾਰ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੀ ਵੱਡੀ ਭੈਣ (sister) ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਭੈਣ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ।

Harbhajan Mann.'', image Source : FB

ਹੋਰ ਪੜ੍ਹੋ : ਰਾਖੀ ਸਾਵੰਤ ਨੇ ਕਿਹਾ ‘ਮੈਂ ਡਿਪ੍ਰੈਸ਼ਨ ‘ਚ ਹਾਂ, ਆਦਿਲ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ, ਕੋਹਿਨੂਰ ਛੱਡ ਕੇ ਕਚਰੇ ਦੇ ਡੱਬੇ ਕੋਲ ਗਿਆ ਆਦਿਲ’

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ ਮੇਰੀਆਂ ਤਿੰਨ ਭੈਣਾਂ ਚੋਂ ਵਿਚਕਾਰ ਵਾਲੇ ਭੈਣ ਜੀ ਜਸਵਿੰਦਰ ਕੌਰ ਢਿੱਲੋਂ ਨਾਲ, ਉਹਨਾਂ ਦੇ ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ ਵਿਖੇ।ਸਕੂਲ ‘ਚ ਦਾਖ਼ਲੇ ਵੇਲ਼ੇ ਜੋ ਮੇਰਾ ਨਾਮ ਘਰਦਿਆਂ ਨੇ ਰੱਖਿਆ ਸੀ, ਉਸਨੂੰ ਬਦਲਕੇ ਮੇਰੀ ਇਸ ਭੈਣ ਨੇ "ਹਰਭਜਨ" ਲਿਖਾ ਦਿੱਤਾ।

ਹੋਰ ਪੜ੍ਹੋ : ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ…

ਹੁਣ ਵੀ ਹਾਸੇ-ਮਜ਼ਾਕ ਵਿੱਚ ਅਕਸਰ ਹੀ ਭੈਣ ਮੈਨੂੰ ਕਹਿੰਦੇ ਹੁੰਦੇ ਆ ਕਿ "ਦੇਖਿਆ, ਮੇਰਾ ਰੱਖਿਆ ਨਾਂ ਕਿੰਨਾਂ ਮਸ਼ਹੂਰ ਹੋਇਆ" ਸਭ ਦੇ ਭੈਣ-ਭਰਾ ਸਲਾਮਤ ਰਹਿਣ।

Harbhajan Mann And Family-mi image Source : Instagram

ਵੀਰ ਭੈਣਾਂ ਦਾ ਮਾਣ ਹੁੰਦੇ ਆ’।

ਹਰਭਜਨ ਮਾਨ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ

ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਐਲਬਮ ਦੇ ਕਈ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਆਖਰੀ ਫ਼ਿਲਮ ‘ਪੀ.ਆਰ.’ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network