
ਹਰਭਜਨ ਮਾਨ (Harbhajan Mann) ਆਪਣੀ ਪਤਨੀ ਹਰਮਨ ਮਾਨ (Harman Mann) ਦੇ ਨਾਲ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਹੋਏ ਭਾਵੁਕ, ਕਿਹਾ ਪੁੱਤ ਨੇ ਰੀਝਾਂ ਨਾਲ ਬਣਾਇਆ ਘਰ, ਪਰ 10 ਦਿਨ ਵੀ ਰਹਿਣਾ ਨਸੀਬ ਨਹੀਂ ਹੋਇਆ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਦੇ ਲਈ ਬਹੁਤ ਹੀ ਖ਼ੂਬਸੂਰਤ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਜ਼ਿੰਦਗੀ ‘ਚ ਹੱਸਣਾ ਸਿੱਖੋ , ਦੁੱਖ, ਸੁੱਖ, ਖ਼ੁਸ਼ੀ, ਗ਼ਮੀ , ਕਾਮਯਾਬੀ, ਨਾਕਾਮਯਾਬੀ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ।

ਹੋਰ ਪੜ੍ਹੋ : ਗਾਇਕ ਜੁਬਿਨ ਨੌਟਿਆਲ ਪੌੜੀ ਤੋਂ ਡਿੱਗਣ ਕਾਰਨ ਗੰਭੀਰ ਤੌਰ ‘ਤੇ ਹੋਏ ਜ਼ਖਮੀ, ਹਸਪਤਾਲ ‘ਚ ਭਰਤੀ
ਮੈਂ ਖੁਸ਼ਕਿਸਮਤ ਹਾਂ ਕੇ ਮੈਨੂੰ ( ਹਰਮਨ ਮਾਨ ) ਜਿਹਾ ਜੀਵਨ-ਸਾਥੀ ਮਿਲਿਆ ਜੋ ਹਮੇਸ਼ਾਂ ਮੇਰੇ ਨਾਲ ਚਟਾਨ ਵਾਂਗ ਖੜ੍ਵੀ। ਹਰਮਨ ਨੇ ਮੈਨੂੰ ਜ਼ਿੰਦਗੀ ਦੇ ਹਰ ਉਤਰਾਅ, ਚੜ੍ਵਾਅ ਨੂੰ ਵਾਹਿਗੁਰੂ ਦੀ ਰਜ਼ਾ ‘ਚ ਰਹਿੰਦਿਆਂ ਸਵਿਕਾਰਨ ਤੇ ਹਮੇਸ਼ਾ ਚੰਗਾ ਕਰਨ ਦੀ ਕੋਸ਼ਿਸ਼ ਨਾਲ ਅੱਗੇ ਵਧਣ ਲਈ ਪ੍ਰੇਰਿਆ ‘ ।

ਹਰਭਜਨ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ । ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹਨ । ਜਿਸ ਦੇ ਗੀਤ ਉਹ ਰਿਲੀਜ਼ ਕਰ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ । ਕੁਝ ਸਮਾਂ ਪਹਿਲਾਂ ਹੀ ਗਾਇਕ ਦੀ ਫ਼ਿਲਮ ‘ਪੀ.ਆਰ.’ ਵੀ ਆਈ ਹੈ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।
View this post on Instagram