ਹਰਭਜਨ ਮਾਨ ਨੂੰ ਨਿਊਜੀਲੈਂਡ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ ਸਨਮਾਨਿਤ

written by Rupinder Kaler | July 26, 2019

ਪੰਜਾਬੀ ਗਾਇਕ ਹਰਭਜਨ ਮਾਨ ਨੂੰ ਨਿਊਜੀਲੈਂਡ ਦੀ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਗਿਆ ਹੈ । ਇਸ ਦੀ ਜਾਣਕਾਰੀ ਹਰਭਜਨ ਮਾਨ ਨੇ ਖ਼ੁਦ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਦਿੱਤੀ ਹੈ । ਹਰਭਜਨ ਮਾਨ ਨੂੰ ਇਹ ਸਨਮਾਨ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਤੇ ਪੰਜਾਬੀ ਗਾਇਕੀ ਵਿੱਚ ਪਾਏ ਯੋਗਦਾਨ ਕਰਕੇ ਦਿੱਤਾ ਗਿਆ ਹੈ । ਹਰਭਜਨ ਮਾਨ ਨੇ ਇਸ ਸਨਮਾਨ ਲਈ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ ਕਿ ‘Bahut meharbani Sardar Kanwaljit Singh Bakshi ji da jinah ajj New Zealand parliament vich eh maan-sanmaan kita. Shukriya Wellington Punjabi Sports & Cultural Club jinah di badaulat eh mumkin ho sakiya te ithe vasde smuh Punjabiya da?? ’

ਹਰਭਜਨ ਮਾਨ ਨੂੰ ਮਿਲੇ ਇਸ ਸਨਮਾਨ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ । ਉਹਨਾਂ ਦੇ ਪ੍ਰਸ਼ੰਸਕ ਮਾਨ ਵੱਲੋਂ ਪਾਈ ਪੋਸਟ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਇਸ ਪੋਸਟ ਤੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਲਾਈਨ ਲੱਗੀ ਹੋਈ ਹੈ ।


ਹਰਭਜਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਆਪਣੇ ਗਾਣੇ ਕਰਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਰਿਲੀਜ਼ ਹੋਇਆ ਗਾਣਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like