
Harbhajan Mann’s daughter Sahar makes parents proud: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਪਿੱਛੇ ਜਿਹੇ ਉਹ ਆਪਣੇ ਪਰਿਵਾਰ ਦੇ ਨਾਲ ਲੰਡਨ ਵਿੱਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਈ ਸੀ। ਪਰ ਉਨ੍ਹਾਂ ਨੇ ਆਪਣੀ ਨਵੀਂ ਪੋਸਟ ਰਾਹੀਂ ਦੱਸਿਆ ਹੈ ਕਿ ਉਹ ਲੰਡਨ ਕਿਉਂ ਗਏ ਸਨ। ਜੀ ਹਾਂ ਹਰਭਜਨ ਮਾਨ ਅਤੇ ਹਰਮਨ ਮਾਨ ਦੀ ਧੀ Sahar ਨੇ ਮਾਸਟਰ ਆਫ ਸਾਇੰਸ ਵਿੱਚ ਡਿਗਰੀ ਹਾਸਿਲ ਕੀਤੀ ਹੈ। ਉਹ ਖੁਸ਼ਖਬਰੀ ਉਨ੍ਹਾਂ ਨੇ ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਆਲੀਆ-ਬਿਪਾਸ਼ਾ ਤੋਂ ਬਾਅਦ ਇਸ ਅਦਾਕਾਰ ਦੇ ਘਰ ਗੂੰਜੀਆਂ ਕਿਲਕਾਰੀਆਂ, ਇੱਕ ਪਿਆਰੀ ਜਿਹੀ ਧੀ ਦੇ ਬਣੇ ਮਾਪੇ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਧੀ ਦੇ ਨਾਲ ਡਿਗਰੀ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ- ‘ਪਿਛਲਾ ਹਫ਼ਤਾ ਸਾਡੇ ਪਰਿਵਾਰ ਲਈ ਬਹੁਤ ਖਾਸ ਸੀ ਕਿਉਂਕਿ ਅਸੀਂ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਆਪਣੀ ਧੀ ਸਹਿਰ ਦੀ ਮਾਸਟਰਜ਼ ਆਫ਼ ਸਾਇੰਸ ਡਿਗਰੀ ਲਈ ਗ੍ਰੈਜੂਏਸ਼ਨ ਸਮਾਰੋਹ ਵਿਚ ਸ਼ਾਮਲ ਹੋਏ…ਇਸ ਖ਼ਾਸ ਸੰਸਥਾ ਤੋਂ ਗ੍ਰੈਜੂਏਟ ਹੋਣ ਦੇ ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ Sahar ਦੀ ਪੂਰੀ ਮਿਹਨਤ ਲਈ ਸਾਨੂੰ ਬਹੁਤ ਮਾਣ ਹੈ। 🙏🏻❤️’। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜੋ ਕਿ ਇੱਕ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਹਨ। ਵਧੀਆ ਗਾਇਕ ਹੋਣ ਦੇ ਨਾਲ ਉਹ ਕਮਾਲ ਦੇ ਐਕਟਰ ਵੀ ਹਨ। ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਵਿੱਚੋਂ ਇੱਕ-ਇੱਕ ਕਰਕੇ ਗੀਤ ਰਿਲੀਜ਼ ਕਰ ਰਹੇ ਹਨ।

View this post on Instagram