ਸਰਦਾਰੀ ਲੁੱਕ ‘ਚ ਨਜ਼ਰ ਆਏ ਪਤੀ-ਪਤਨੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਭੱਜੀ ਤੇ ਗੀਤਾ ਬਸਰਾ ਦਾ ਇਹ ਅਵਤਾਰ

Written by  Lajwinder kaur   |  March 09th 2020 11:49 AM  |  Updated: March 09th 2020 11:49 AM

ਸਰਦਾਰੀ ਲੁੱਕ ‘ਚ ਨਜ਼ਰ ਆਏ ਪਤੀ-ਪਤਨੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਭੱਜੀ ਤੇ ਗੀਤਾ ਬਸਰਾ ਦਾ ਇਹ ਅਵਤਾਰ

ਟੀਮ ਇੰਡਿਆ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੀ ਪਤਨੀ ਅਤੇ ਐਕਟਰੈੱਸ ਗੀਤਾ ਬਸਰਾ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਮਿਸਟਰ ਐਂਡ ਮਿਸਿਜ਼ ਸਿੰਘ’ ਨਾਲ ਹੀ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਗੀਤਾ ਬਸਰਾ ਨੂੰ ਟੈਗ ਵੀ ਕੀਤਾ ਹੈ ।

View this post on Instagram

 

Mr & Mrs singh ❤️❤️ @geetabasra

A post shared by Harbhajan Turbanator Singh (@harbhajan3) on

ਹੋਰ ਵੇਖੋ :ਪਿਆਰ ‘ਚ ਹੋਏ ਧੋਖੇ ਦੀ ਦਾਸਤਾਨ ਨੂੰ ਬਿਆਨ ਕਰਦਾ ਨਿੰਜਾ ਦਾ ਨਵਾਂ ਗੀਤ ‘ਚੋਰ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਫੋਟੋ ‘ਚ ਗੀਤਾ ਬਸਰਾ ਨੇ ਪਿੰਕ ਰੰਗ ਦੀ ਪਗੜੀ ਬੰਨੀ ਹੋਈ ਹੈ ਤੇ ਹਰਭਜਨ ਸਿੰਘ ਨੇ ਡਾਰਕ ਬਲਿਊ ਰੰਗ ਦੀ ਪੱਗ ਬੰਨੀ ਹੋਈ ਹੈ । ਦੋਵਾਂ ਦੀ ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਫੋਟੋ ਉੱਤੇ ਐਮੀ ਵਿਰਕ, ਮੰਜ ਮਿਊਜ਼ਿਕ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਤਾਰੀਫ ਕੀਤੀ ਹੈ । ਇਸ ਤਸਵੀਰ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਦੱਸ ਦੇਈਏ, ਭੱਜੀ ਤੇ ਗੀਤ ਨੇ ਲੰਬੇ ਸਮਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ । ਦੋਨਾਂ ਦਾ ਰੁਮਾਂਸ ਵੀ ਖੂਬ ਚਰਚਾ ਵਿੱਚ ਬਣਿਆ ਰਿਹਾ ਸੀ । ਦੋਵੇਂ ਜਣੇ ਹੈਪੀਲੀ ਇੱਕ ਧੀ ਦੇ ਮਾਪੇ ਨੇ, ਜਿਸਦਾ ਨਾਮ ਹਿਨਾਇਆ ਹੀਰ ਹੈ । ਹਰਭਜਨ ਸਿੰਘ ਜੋ ਕਿ ਆਈ. ਪੀ. ਐੱਲ ਮੈਚ ਖੇਡਣ ਤੋਂ ਇਲਾਵਾ ਉਹ ਕ੍ਰਿਕੇਟ ਦੇ ਮੈਦਾਨ ‘ਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network