
ਕ੍ਰਿਕੇਟਰ ਹਰਭਜਨ ਸਿੰਘ (Harbhajan Singh ) ਏਨੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਵਿਦੇਸ਼ ‘ਚ ਸਮਾਂ ਬਿਤਾ ਰਹੇ ਹਨ । ਉਨ੍ਹਾਂ ਨੇ ਇੱਕ ਵੀਡੀਓ (Video) ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਰਫ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਸਿੰਘ ਬਰਫ ਦੇ ਨਾਲ ਖੇਡਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਬਹੁਤ ਗਰਮੀ ਹੋ ਗਈ ਆ ਥੋੜਾ ਠੰਡਾ ਦਾ ਮਜ਼ਾ ਲੈ ਲਓ’।

ਹੋਰ ਪੜ੍ਹੋ : ਗੀਤਾ ਬਸਰਾ ਨੇ ਹਰਭਜਨ ਸਿੰਘ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਧੀ ਹਿਨਾਇਆ ਹੀਰ ਲਗੇਜ ਦੇ ਨਾਲ ਚੈਕਿੰਗ ਵਾਲੀ ਮਸ਼ੀਨ ‘ਤੇ ਆ ਰਹੀ ਹੈ । ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਹਰਭਜਨ ਸਿੰਘ ਪਤਨੀ ਗੀਤਾ ਬਸਰਾ ਦੇ ਨਾਲ ਰਾਜਸਥਾਨ ‘ਚ ਬਿਤਾ ਰਹੇ ਸਮਾਂ, ਵੀਡੀਓ ਕੀਤਾ ਸ਼ੇਅਰ
ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਕਮੈਂਟਸ ਕੀਤੇ ਜਾ ਰਹੇ ਹਨ ।ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਇੰਡਸਟਰੀ ‘ਚ ਕੰਮ ਕੀਤਾ ਹੈ । ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਮਨੋਰੰਜਨ ਦੀ ਦੁਨੀਆ ਤੋਂ ਦੂਰੀ ਬਣਾ ਲਈ ਸੀ, ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ ।

ਇਸ ਦਾ ਖੁਲਾਸਾ ਗੀਤਾ ਬਸਰਾ ਨੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਦਿੱਤੀ ਕਿਸੇ ਇੰਟਰਵਿਊ ‘ਚ ਕੀਤਾ ਸੀ । ਹਰਭਜਨ ਸਿੰਘ ਖੁਦ ਵੀ ਸਾਊਥ ਦੀ ਕਿਸੇ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵਿਖਾਈ ਦੇਣਗੇ ।ਜਿਸ ਦਾ ਪੋਸਟਰ ਅਤੇ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ । ਹਰਭਜਨ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਘਰ ਦੇ ਬੱਚੇ ਹਨ । ਇੱਕ ਧੀ ਹਿਨਾਇਆ ਹੀਰ ਅਤੇ ਬੇਟੇ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ ।
View this post on Instagram