ਹਰਭਜਨ ਸਿੰਘ ਨੇ ਲਾਈਫ ਪਾਟਨਰ ਗੀਤਾ ਬਸਰਾ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼, ਪੋਸਟ ਪਾ ਕੇ ਕੀਤਾ ਪਿਆਰ ਦਾ ਇਜ਼ਹਾਰ

Written by  Lajwinder kaur   |  March 13th 2020 01:09 PM  |  Updated: March 13th 2020 01:09 PM

ਹਰਭਜਨ ਸਿੰਘ ਨੇ ਲਾਈਫ ਪਾਟਨਰ ਗੀਤਾ ਬਸਰਾ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼, ਪੋਸਟ ਪਾ ਕੇ ਕੀਤਾ ਪਿਆਰ ਦਾ ਇਜ਼ਹਾਰ

ਇੰਡੀਅਨ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਲਾਈਫ਼ ਪਾਟਨਰ ਗੀਤਾ ਬਸਰਾ ਦੇ ਜਨਮ ਦਿਨ ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ । ਉਨ੍ਹਾਂ ਨੇ ਗੀਤਾ ਬਸਰਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਸੀਂ ਅੱਜ ਉਸ ਦਿਨ ਨਾਲੋਂ ਵਧੇਰੇ ਸੁੰਦਰ ਦਿਖਾਈ ਦੇ ਰਹੇ ਹੋ ਜਿਸ ਦਿਨ ਮੈਂ ਪਹਿਲੀ ਵਾਰ ਤੁਹਾਨੂੰ ਮਿਲਿਆ ਸੀ । ਮੇਰੀ ਪਤਨੀ ਨੂੰ ਜਨਮਦਿਨ ਮੁਬਾਰਕ ਹੋਵੇ ਮੇਰਾ ਮਤਲਬ ਚਾਕੂ ਨੂੰ.. ਗੁੱਸਾ ਨਹੀਂ ਕਰਨਾ ਮੇਰਾ ਮਤਲਬ ਮੇਰੀ ਜ਼ਿੰਦਗੀ ਹੈ @ ਗੀਤਾਬਾਸਰਾ # ਹੈਪੀਬਰਥਡੇਅ ਗੀਤਾ ਬਾਸਰਾ..’

 ਹੋਰ ਵੇਖੋ:ਰਿਤੇਸ਼ ਦੇਸ਼ਮੁਖ ਦੇ ਨਿਊ ਲੁੱਕ ‘ਤੇ ਬਣਿਆ Troll ਦੱਸਿਆ ‘ਸਸਤਾ DJ Snake’, ਐਕਟਰ ਨੇ ਕਿਹਾ- ਨਾਗਪੰਚਮੀ ਲਈ ਬੁੱਕ ਕਰ ਲੋ…

ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਕ੍ਰਿਕੇਟ ਜਗਤ ਦੇ ਸਟਾਰ ਵੀ ਕਮੈਂਟਸ ਕਰਕੇ ਗੀਤਾ ਬਸਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਦਿੱਗਜ ਕ੍ਰਿਕੇਟ ਖਿਡਾਰੀ ਸਚਿਨ ਤੇਂਦੁਲਕਰ ਨੇ ਕਮੈਂਟ ਕਰਕੇ ਹੈਪੀ ਬਰਥਡੇਅ ਵਿਸ਼ ਕੀਤਾ ਹੈ ।

ਦੱਸ ਦੇਈਏ, ਭੱਜੀ ਤੇ ਗੀਤ ਨੇ ਲੰਬੇ ਸਮਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ । ਬਾਲੀਵੁੱਡ-ਕ੍ਰਿਕੇਟ ਦੇ ਸੁਮੇਲ ਵਾਲੀ ਇਸ ਜੋੜੀ ਦਾ ਰੁਮਾਂਸ ਵੀ ਖੂਬ ਚਰਚਾ ‘ਚ ਰਿਹਾ ਸੀ । ਦੋਵੇਂ ਜਣੇ ਹੈਪੀਲੀ ਇੱਕ ਧੀ ਦੇ ਮਾਪੇ ਨੇ, ਜਿਸਦਾ ਨਾਮ ਹਿਨਾਇਆ ਹੀਰ ਹੈ । ਹਰਭਜਨ ਸਿੰਘ ਜੋ ਕਿ ਆਈ. ਪੀ. ਐੱਲ ਮੈਚ ਖੇਡਣ ਤੋਂ ਇਲਾਵਾ ਉਹ ਕ੍ਰਿਕੇਟ ਦੇ ਮੈਦਾਨ ‘ਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network