ਹਰਦੀਪ ਗਰੇਵਾਲ ਦੀ ਮਿਹਨਤ ਦਰਸ਼ਕਾਂ ਦੀ ਕਚਹਿਰੀ ‘ਚ, ਅੱਜ ਰਿਲੀਜ਼ ਹੋਈ 'ਤੁਣਕਾ-ਤੁਣਕਾ' ਫ਼ਿਲਮ

written by Lajwinder kaur | August 05, 2021

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣ ਜਾ ਰਹੀ ਹੈ । ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ ‘ਤੁਣਕਾ ਤੁਣਕਾ’

singer hardeep grewal image source- youtube

ਹੋਰ ਪੜ੍ਹੋ : ਕਰਣ ਦਿਓਲ ਨੇ ਸਾਂਝੀ ਕੀਤੀ ਆਪਣੇ ਚਾਚੂ ਅਭੈ ਦਿਓਲ ਦੇ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਮਿਲਕੇ ਇਸ ਤਰ੍ਹਾਂ ਵੰਡਾਇਆ ਲੋਕਾਂ ਦਾ ਦੁੱਖ,ਵੇਖੋ ਵੀਡੀਓ

tunka tunka movie sceen image source- youtube

ਜੀ ਹਾਂ ਅੱਜ ਹਰਦੀਪ ਗਰੇਵਾਲ ਜੋ ਕਿ ਵੱਡੇ ਪਰਦੇ ਉੱਤੇ ਨਜ਼ਰ ਆ ਰਹੇ ਨੇ। ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਅੱਜ ਸਿਨੇਮਾ ਘਰਾਂ ਦੀ ਰੌਣਕ ਬਣ ਗਈ ਹੈ। ਜੀ ਹਾਂ ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਗਿਆ ਹੈ।

tunka tunka movie sardar sohi image source- youtube

‘ਤੁਣਕਾ ਤੁਣਕਾ’ ਫ਼ਿਲਮ ਨੇ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤੇ ਨੇ। ਇਸ ਫ਼ਿਲਮ ਦੇ ਲਈ ਹਰਦੀਪ ਗਰੇਵਾਲ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਉਨ੍ਹਾਂ ਨੇ 20 ਕਿਲੋ ਤੱਕ ਆਪਣਾ ਵਜ਼ਨ ਘਟਾਇਆ । ਉਨ੍ਹਾਂ ਦੀ ਮਿਹਨਤ ਦੇ ਦ੍ਰਿਸ਼ ਪੋਸਟਰਾਂ ਤੇ ਟ੍ਰੇਲਰ ‘ਚ ਸਾਫ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਦੀ ਪਹਿਲੀ ਮੌਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਹੁਣ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਈ ਹੈ। ਸੋ ਇਸ ਫ਼ਿਲਮ ਨੂੰ ਦੇਖੋ ਤੇ ਆਪਣੀ ਕੀਮਤੀ ਰਾਏ ਕਮੈਂਟ ਬਾਕਸ ‘ਚ ਜ਼ਰੂਰ ਦੇਵੋ। ਇਸ ਫ਼ਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਪਹਿਲਾਂ ਹੀ ਦਰਸ਼ਕਾਂ ਵੱਲੋਂ ਖੂਬ ਮਕਬੂਲ ਕੀਤਾ ਗਿਆ ਹੈ। ਆਸ ਕਰਦੇ ਹਾਂ ਇਹ ਫ਼ਿਲਮ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉੱਤਰੇਗੀ।

0 Comments
0

You may also like