ਗਾਇਕ ਹਰਦੀਪ ਗਰੇਵਾਲ ਹੁਣ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੋੜ ਸਕਦਾ’

Written by  Rupinder Kaler   |  November 05th 2019 04:10 PM  |  Updated: November 05th 2019 04:10 PM

ਗਾਇਕ ਹਰਦੀਪ ਗਰੇਵਾਲ ਹੁਣ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੋੜ ਸਕਦਾ’

ਠੋਕਰ, ਪੈਸੇ ਤੇ ਹੋਰ ਕਈ ਹਿੱਟ ਗਾਣੇ ਦੇਣ ਵਾਲੇ ਗਾਇਕ ਤੇ ਗੀਤਕਾਰ ਹਰਦੀਪ ਗਰੇਵਾਲ ਛੇਤੀ ਹੀ ਇੱਕ ਹੋਰ ਹਿੱਟ ਗੀਤ ਲੈ ਕੇ ਆ ਰਹੇ ਹਨ । ‘ਮੋੜ ਸਕਦਾ’ ਟਾਈਟਲ ਹੇਠ ਇਹ ਗਾਣਾ 11 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਸਭ ਦੀ ਜਾਣਕਾਰੀ ਹਰਦੀਪ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਖੁਦ ਹਰਦੀਪ ਨੇ ਹੀ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਪਰੂਫ ਨੇ ਤਿਆਰ ਕੀਤਾ ਹੈ ।

https://www.instagram.com/p/B0f4EtHFsmQ/

ਗਾਣੇ ਦਾ ਪ੍ਰੋਜੈਕਟ ਗਗਨ ਰੰਧਾਵਾ ਤੇ ਤਜਿੰਦਰ ਧੀਮਾਨ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਸ਼ੈਰੀ ਅਗਰਵਾਲ ਨੂੰ ਲਿਆ ਗਿਆ ਹੈ ।

https://www.instagram.com/p/B4erorkFuta/

ਹਰਦੀਪ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਬਹੁਤ ਹੀ ਹੱਟ ਕੇ ਹੁੰਦੇ ਹਨ ਜਿਹੜੇ ਕਿ ਲੋਕਾਂ ਲਈ ਪ੍ਰੇਰਨਾ ਵੀ ਬਣਦੇ ਹਨ । ਹਰਦੀਪ ਦਾ ਇਹ ਗਾਣੇ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਇਸ ਗਾਣੇ ਦੇ ਪੋਸਟਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਜ਼ਰੂਰ ਵਧਾ ਦਿੱਤੀਆਂ ਹਨ ।

https://www.instagram.com/p/BwCC40uFFaI/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network