ਪੰਜਾਬੀ ਸਰੋਤਿਆਂ ਦੇ ਨਾਲ-ਨਾਲ ਹਰਜੀਤ ਹਰਮਨ ਨੂੰ ਵੀ ਪੰਸਦ ਆਇਆ ਹਰਭਜਨ ਮਾਨ ਦਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਗੀਤ

Written by  Rupinder Kaler   |  June 20th 2019 10:55 AM  |  Updated: June 20th 2019 10:55 AM

ਪੰਜਾਬੀ ਸਰੋਤਿਆਂ ਦੇ ਨਾਲ-ਨਾਲ ਹਰਜੀਤ ਹਰਮਨ ਨੂੰ ਵੀ ਪੰਸਦ ਆਇਆ ਹਰਭਜਨ ਮਾਨ ਦਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਗੀਤ

ਹਰਭਜਨ ਮਾਨ ਦਾ ਗਾਇਆ ਤੇ ਬਾਬੂ ਸਿੰਘ ਮਾਨ ਦਾ ਲਿਖਿਆ ਗਾਣਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਹਰਭਜਨ ਮਾਨ ਵੱਲੋਂ ਗਾਏ ਇਸ ਗੀਤ ਵਿੱਚ ਬਾਬੂ ਸਿੰਘ ਮਾਨ ਨੇ ਭੈਣ ਭਰਾ ਦੇ ਜਜ਼ਬਾਤਾਂ ਨੂੰ ਲਫਜ਼ਾਂ ਵਿੱਚ ਪਿਰੋਇਆ ਹੈ ।

https://www.youtube.com/watch?v=zUULu5njStI

ਇਸੇ ਲਈ ਇਸ ਗੀਤ ਦੇ ਬੋਲ ਕੰਨਾਂ ਵਿੱਚ ਪੈਂਦੇ ਹੀ ਹਰ ਕੋਈ ਮੋਹਿਆ ਜਾਂਦਾ ਹੈ । ਇਸ ਗੀਤ ਵਿੱਚ ਦੱਸੀ ਕਹਾਣੀ ਹਰ ਸਖਸ਼ ਨੂੰ ਆਪਣੀ ਹੀ ਲੱਗਦੀ ਹੈ । ਆਮ ਲੋਕਾਂ ਦੇ ਨਾਲ ਨਾਲ ਇਹ ਗੀਤ ਪੰਜਾਬੀ ਦੇ ਨਾਮਵਰ ਗਾਇਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਗਾਇਕ ਹਰਜੀਤ ਹਰਮਨ ਨੇ ਬਕਾਇਦਾ ਇਸ ਗੀਤ ਦਾ ਲਿੰਕ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕਰਕੇ ਇਸ ਗਾਣੇ ਤਾਰੀਫ ਕੀਤੀ ਹੈ ।

ਗਾਇਕ ਹਰਜੀਤ ਹਰਮਨ ਨੇ ਆਪਣੇ ਪੇਸ 'ਤੇ ਲਿਖਿਆ ਹੈ ‘Rub chardi kla ch rakhe bai harbhajan maan nu...ristean di baat paunda bahut hi vadhia geet ditta punjabian nu! Dub ke support kro sare plz#harbhajanmaan #tere pind gyi san veerae#baabusinghmaan #hmrecords#stalinveer’

https://www.instagram.com/p/By2cNsHhgCu/

ਉਧਰ ਗਾਣੇ ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਅਤੇ ਪ੍ਰਤੀਕਿਰਿਆ ਲਈ ਹਰਭਜਨ ਮਾਨ ਨੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਕੋਈ ਕਹਿ ਰਿਹਾ ਹੈ ਕਿ ਇਸ ਗਾਣੇ ਨੇ ਉਹਨਾਂ ਦੇ ਹੰਜੂ ਕੱਢਵਾ ਦਿੱਤੇ ਅਤੇ ਕੋਈ ਦਿਲ ਨੂੰ ਛੂਹ ਗਿਆ ਮਾਨ ਸਾਬ ਦਾ ਇਹ ਗੀਤ ਅਤੇ ਕੋਈ ਉਹਨਾਂ ਦਾ ਅਜਿਹਾ ਗੀਤ ਲੈ ਕੇ ਆਉਣ ਲਈ ਧੰਨਵਾਦ ਕਰ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network