ਹਰਜੀਤ ਹਰਮਨ ਅਤੇ ਸ਼ਿਪਰਾ ਗੋਇਲ ਦੀ ਆਵਾਜ਼ 'ਚ ਨਵਾਂ ਗੀਤ 'ਜ਼ਰੂਰਤ ਸਾਹਾਂ ਦੀ' ਹੋਇਆ ਰਿਲੀਜ਼

Written by  Shaminder   |  December 02nd 2019 12:36 PM  |  Updated: December 02nd 2019 12:37 PM

ਹਰਜੀਤ ਹਰਮਨ ਅਤੇ ਸ਼ਿਪਰਾ ਗੋਇਲ ਦੀ ਆਵਾਜ਼ 'ਚ ਨਵਾਂ ਗੀਤ 'ਜ਼ਰੂਰਤ ਸਾਹਾਂ ਦੀ' ਹੋਇਆ ਰਿਲੀਜ਼

ਹਰਜੀਤ ਹਰਮਨ ਅਤੇ ਸ਼ਿਪਰਾ ਗੋਇਲ ਦੀ ਆਵਾਜ਼ 'ਚ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦਾ ਨਵਾਂ ਗੀਤ ਜ਼ਰੂਰਤ ਸਾਹਾਂ ਦੀ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਰੋਮਾਂਟਿਕ ਸੌਂਗ ਹੈ ਜਿਸ ਨੂੰ ਇਨ੍ਹਾਂ ਦੋਨਾਂ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਅਤੁਲ ਸ਼ਰਮਾ ਨੇ ਜਦਕਿ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਹਨ ।

ਹੋਰ ਵੇਖੋ:ਹਰਜੀਤ ਹਰਮਨ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਗਾਣਾ ‘ਸਹੁਰਿਆਂ ਵਿੱਚ ਜੱਟ’ ਰਿਲੀਜ਼

ਇਸ ਰੋਮਾਂਟਿਕ ਗੀਤ 'ਚ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਦੋਵੇਂ ਇੱਕ ਦੂਜੇ ਦੀ ਜ਼ਰੂਰਤ ਬਣ ਜਾਂਦੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਆਪਣੀਆਂ ਭਾਵਨਾਵਾਂ ਨੂੰ ਇਸ ਗੀਤ ਰਾਹੀਂ ਦੱਸਦੇ ਨਜ਼ਰ ਆਉੇਂਦੇ ਹਨ ।

ਇਸ ਗੀਤ ਨੂੰ ਹਰਜੀਤ ਹਰਮਨ 'ਤੇ ਫ਼ਿਲਮ 'ਚ ਅਦਾਕਾਰਾ ਦਾ ਕਿਰਦਾਰ ਨਿਭਾਉਣ ਵਾਲੀ ਕਲਾਕਾਰ 'ਤੇ ਫ਼ਿਲਮਾਇਆ ਗਿਆ ਹੈ । ਦੱਸ ਦਈਏ ਕਿ ਹਰਜੀਤ ਹਰਮਨ ਦੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' 6 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਇਸ ਫ਼ਿਲਮ 'ਚ ਹਰਜੀਤ ਹਰਮਨ,ਯੋਗਰਾਜ ਸਿੰਘ,ਸ਼ੈਫਾਲੀ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network