ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ

Written by  Aaseen Khan   |  April 18th 2019 05:09 PM  |  Updated: April 18th 2019 05:09 PM

ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ

ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ : ਗਾਇਕ ਹਰਜੋਤ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਹਨ। ਹਰਜੋਤ ਦਾ ਨਵਾਂ ਗੀਤ ‘ਚਰਚਾ(ਦ ਫੇਮ)’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹਰਜੋਤ ਦਾ ਇਹ ਗੀਤ ਯੂ ਟਿਊਬ 'ਤੇ ਅਮੀਰ ਰਿਕਾਰਡਜ਼ ਦੇ ਬੈਨਰ ਨਾਲ ਰਿਲੀਜ਼ ਹੋਇਆ ਹੈ। ਹਰਜੋਤ ਦਾ ਇਹ ਗੀਤ ਬੀਟ ਸੌਂਗ ਹੈ। ਜਿਸ ਨੂੰ ਉਹਨਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਖ਼ੂਬਸੂਰਤ ਬਣਾਇਆ ਹੈ।

ਇਸ ਗੀਤ ਦੇ ਬੋਲ ਹਰਮਨ ਬਾਠ ਵੱਲੋਂ ਲਿਖੇ ਗਏ ਹਨ। ਮਿਊਜ਼ਿਕ ਦਿੱਤਾ ਹੈ ਨਾਮਵਰ ਮਿਊਜ਼ਿਕ ਡਾਇਰੈਕਟਜ਼ ਦੀ ਜੋੜੀ ਦੇਸੀ ਕਰਿਉ ਨੇ। ਗੀਤ ਦਾ ਵੀਡੀਓ ਵੀ ਸ਼ਾਨਦਾਰ ਹੈ ਜਿਸ ਨੂੰ ਸੇਵਿਓ ਸੰਧੂ ਦੀ ਦੇਖ ਰੇਖ 'ਚ ਬਣਾਇਆ ਗਿਆ ਹੈ।

ਹੋਰ ਵੇਖੋ : 'ਕੇਸਰੀ' 'ਚ ਜੈਜ਼ੀ ਬੀ ਦਾ ਗੀਤ 'ਅੱਜ ਸਿੰਘ ਗਰਜੇਗਾ' ਹੋਇਆ ਰਿਲੀਜ਼, ਦੇਖੋ ਵੀਡੀਓ

 

View this post on Instagram

 

CHARCHA the fame Kall nu morning 10:00 am PTC Premier

A post shared by Harjot (@harjotmusic) on

ਹਰਜੋਤ ਪੰਜਾਬੀ ਇੰਡਸਟਰੀ ‘ਚ ਕਈ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ ‘ਚ ਇਸੇ ਸਾਲ ਆਇਆ ਗੀਤ ਟਰਾਲਾ ਜੱਟ ਦਾ, ਲਾਲ ਮਾਰੂਤੀ, ਅਸਲਾ, ਵਿਚੋਲਾ, ਟਾਊਨ, ਐਲ.ਏ ਵਾਲੀ, ਆਦਿ ਵਰਗੇ ਗੀਤ ਸ਼ਾਮਿਲ ਹਨ।ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਹ ਗੀਤ ਵੀ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network