ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਗੀਤ 'ਤੇਰਾ ਘੱਗਰਾ ਸੋਹਣੀਏ' ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ

written by Lajwinder kaur | November 14, 2022 09:33pm

Harman Mann Video: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇੰਨ੍ਹੀਂ ਦਿਨੀਂ ਗਾਇਕ ਹਰਭਜਨ ਮਾਨ ਆਪਣੀ ਮਿਊਜ਼ਿਕ ਐਲਬਮ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਹਰਭਜਨ ਮਾਨ ਇਸ ਮਿਊਜ਼ਿਕ ਐਲਬਮ ਵਿੱਚੋਂ ਪਹਿਲਾ ਗੀਤ 'ਤੇਰਾ ਘੱਗਰਾ ਸੋਹਣੀਏ' ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ ਵਿੱਚ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵੀ ਪਿਆਰੀ ਜਿਹੀ ਰੀਲ ਇਸ ਗੀਤ ਉੱਤੇ ਬਣਾਈ ਹੈ।

Harman Mann And Harbhajan Mann Image Source :Instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਲੜਾਈ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

harman mann image Image Source :Instagram

ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਪੰਜਾਬੀ ਸੂਟ ਵਿੱਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਉਹ 'ਤੇਰਾ ਘੱਗਰਾ ਸੋਹਣੀਏ' ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਹਰਭਜਨ ਮਾਨ ਨੇ ਵੀ ਕਮੈਂਟ ਕਰਕੇ ਕਿਹਾ ਹੈ ਮੇਰੀ ਜਾਨ ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਸਾਂਝੇ ਕੀਤੇ ਹਨ।

harbhajan-maans with -wife-harman-mann-min Image Source :Instagram

ਹਾਲ ਹੀ ‘ਚ ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਕੀਤੇ ਹਨ। ਇਸ ਖੂਬਸੂਰਤ ਪਲ ਨੂੰ ਇੱਕ ਯਾਦਗਾਰ ਬਣਾਉਂਦੇ ਹੋਏ ਉਨ੍ਹਾਂ ਨੇ ਆਪਣੀ ਨਵੀਂ ਐਲਬਮ, ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਦਾ ਐਲਾਨ ਕੀਤਾ ਸੀ। ਜਿਸ ਦੇ ਇੱਕ-ਇੱਕ ਕਰਕੇ ਗੀਤ ਰਿਲੀਜ਼ ਹੋਣਗੇ।

 

You may also like