ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਲੜਾਈ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | November 14, 2022 08:40pm

Shilpa Shetty Shares cute video of her kids: ਬਾਲ ਦਿਵਸ 'ਤੇ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਸ਼ਿਲਪਾ ਸ਼ੈੱਟੀ ਦਾ ਵੀਡੀਓ ਕਾਫੀ ਫਨੀ ਹੈ। ਸ਼ਿਲਪਾ ਨੇ ਬੇਟੀ ਸਮੀਸ਼ਾ ਅਤੇ ਬੇਟੇ ਵਿਆਨ ਦਾ ਵੀਡੀਓ ਪੋਸਟ ਕੀਤਾ ਹੈ। ਇਸ 'ਚ ਸਮੀਸ਼ਾ ਆਪਣੇ ਭਰਾ ਦੇ ਵਾਲ ਖਿੱਚਦੀ ਨਜ਼ਰ ਆ ਰਹੀ ਹੈ। ਉਹ ਆਪਣੇ ਭਰਾ ਨਾਲ ਖੇਡਦੀ ਹੋਈ ਅਤੇ ਫਿਰ ਉਸ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ

shilpa shetty shares cute video of her daughter

ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਬੇਟੀ ਆਪਣੇ ਭਰਾ ਦੇ ਵਾਲਾਂ ਨੂੰ ਫੜ ਕੇ ਖਿੱਚਦੀ ਹੋਈ ਦਿਖਾਈ ਦੇ ਰਹੀ ਹੈ। ਫਿਰ ਉਹ ਆਪਣੇ ਭਰਾ ਦੇ ਉੱਪਰ ਬੈਠਦੀ ਹੈ ਅਤੇ ਕਈ ਵਾਰ ਉਸ ਨੂੰ ਲੱਤ ਮਾਰਦੀ ਹੈ। ਵਿਆਨ ਆਪਣੀ ਭੈਣ ਦੇ ਹੱਥੋਂ ਤੋਂ ਆਪਣੇ ਵਾਲਾਂ ਛੁਡਾਉਣ ਲਈ ਚੀਕਦਾ  ਹੋਇਆ ਨਜ਼ਰ ਆ ਰਿਹਾ ਹੈ।

samisha and viaan funny video

ਸ਼ਿਲਪਾ ਸ਼ੈੱਟੀ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ਇਹ ਮੁਸਕਰਾਹਟ ਮੇਰੀ ਰੋਜ਼ਾਨਾ ਦੀ ਪ੍ਰੇਰਣਾ ਹੈ...this is THE reminder we all need to keep the kid in us alive and protect it at all costs.. ਬਾਲ ਦਿਵਸ ਦੀਆਂ ਮੁਬਾਰਕਾਂ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

ਸ਼ਿਲਪਾ ਸ਼ੈਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

You may also like